29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ 'ਚ ਦੀਵਾਲੀ ਮੌਕੇ ਗਤੀਵਿਧੀਆਂ ਕਰਵਾਈਆਂ <br/>

Ad Position 21
No active advertisement
ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਪਣੇ ਦੁਆਰਾ ਤਿਆਰ ਕੀਤੇ ਹੋਏ ਸਾਮਾਨ ਨਾਲ | ਤਸਵੀਰ-ਰਵਿੰਦਰ ਸਿੰਘ ਬਜਾਜ <br/> 19-10-2025
ਤਲਵੰਡੀ ਭਾਈ, 18 ਅਕਤੂਬਰ (ਰਵਿੰਦਰ ਸਿੰਘ ਬਜਾਜ)- ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਵਲੋਂ ਦੀਵਾਲੀ ਮਨਾਉਣ ਸੰਬੰਧੀ ਕਈ ਸਿਰਜਣਾਤਮਿਕ ਗਤੀਵਿਧੀਆਂ ਜਿਵੇਂ ਕਿ ਦੀਵਾ ਤੇ ਮੋਮਬੱਤੀ ਸਜਾਵਟ, ਰੰਗੋਲੀ ਬਣਾਉਣਾ, ਗ੍ਰੀਟਿੰਗ ਕਾਰਡ ਤਿਆਰ ਕਰਨਾ, ਥਾਲ਼ੀ ਸਜਾਵਟ, ਪੇਪਰ ਲੈਂਟਰਨ ਬਣਾਉਣਾ, ਬੋਰਡ ਸਜਾਵਟ ਤੇ ਕਵਿਤਾ/ਸਲੋਗਨ ਲਿਖਣ ਦੀ ਪ੍ਰਤੀਯੋਗਤਾ ਆਦਿ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਆਪਣੀ ਕਲਾ ਤੇ ਕਲਪਨਾ ਨਾਲ ਸਕੂਲ ਦੇ ਹਰ ਕੋਨੇ ਨੂੰ ਰੌਸ਼ਨ ਕਰ ਦਿੱਤਾ | ਸਾਰੇ ਹਾਊਸਾਂ ਦੇ ਵਿਦਿਆਰਥੀਆਂ ਵਲੋਂ ਸੁੰਦਰ ਹਾਊਸ ਬੋਰਡ ਸਜਾਵਟ ਵੀ ਕੀਤੀ ਗਈ ਜਿਸ ਨਾਲ ਸਕੂਲ ਦਾ ਵਾਤਾਵਰਨ ਖ਼ੁਸ਼ੀ, ਰੌਸ਼ਨੀ ਤੇ ਤਿਉਹਾਰਾਂ ਦੇ ਰੰਗਾਂ ਨਾਲ ਚਮਕ ਉੱਠਿਆ | ਸਕੂਲ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਤੇ ਪਿ੍ੰਸੀਪਲ ਵਿਜੈ ਸਕਲਾਨੀ ਵਲੋਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦੀਵਾਲੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਪੰਥਕ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਦੇ ਕਾਗ਼ਜ਼ ਦਾਖਲ ਕਰਨ ਸੰਬੰਧੀ ਮੱਖੂ ਤੋਂ ਜਥਾ ਰਵਾਨਾ <br/> ਅਗਲੀ ਖ਼ਬਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਮੰਤਰੀ ਮਨਜਿੰਦਰ ਸਿੰਘ ਸਿਰਸਾ
Ad Position 24