05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨਕਦੀ ਸਮੇਤ 7 ਜੁਆਰੀ ਕਾਬੂ

Ad Position 21
No active advertisement
ਅਜੀਤ ਡੈਸਕ 20-10-2025
ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਥਾਣਾ ਸਿਟੀ ਪੁਲਿਸ ਨੇ ਨਗਦੀ ਸਮੇਤ 7 ਜੁਆਰੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੰਦੀਪ ਕੁਮਾਰ ਪੁੱਤਰ ਹੰਸ ਰਾਜ ਵਾਸੀ ਮਲਕਾਣਾ ਮੁਹੱਲਾ ਫ਼ਾਜ਼ਿਲਕਾ ਜੋ ਵਾਰ-ਵਾਰ ਜੁਰਮ ਕਰਨ ਦਾ ਆਦਿ ਹੈ ਜਿਸ 'ਤੇ ਪਹਿਲਾ ਵੀ ਮੁਕੱਦਮੇ ਦਰਜ ਹਨ ਜੋ ਆਪ ਖ਼ੁਦ ਜੁਆ ਖੇਡਦਾ ਹੈ ਤੇ ਹੋਰ ਲੋਕਾਂ ਵੀ ਆਪਣੀ ਸ਼ਹਿ 'ਤੇ ਸ਼ਰੇਆਮ ਤੇ ਲੁਕਵਾਂ ਹੋਰਾਂ ਲੋਕਾਂ ਨੂੰ ਜੂਆ ਖਿਡਾਉਂਦਾ ਹੈ ਜਿਸ ਨੇ ਅੱਜ ਵੀ ਸੰਦੀਪ ਕੁਮਾਰ ਪੁੱਤਰ ਹੰਸ ਰਾਜ, ਰਾਜਨ ਕੁਮਾਰ ਪੁੱਤਰ ਅਸ਼ਵਨੀ ਕੁਮਾਰ, ਸਾਜਨ ਕੁਮਾਰ ਪੁੱਤਰ ਅਸ਼ਵਨੀ ਕਟਾਰੀਆ, ਗੌਰਵ ਕੁਮਾਰ ਪੁੱਤਰ ਸਤੀਸ਼ ਕੁਮਾਰ, ਸੋਨੂੰ ਪੁੱਤਰ ਸੁਭਾਸ਼ ਵਾਸੀਆਨ ਮਲਕਾਣਾ ਮੁਹੱਲਾ ਫ਼ਾਜ਼ਿਲਕਾ, ਕਾਰਤਿਕ ਕੁਮਾਰ ਪੁੱਤਰ ਮੁਨੀਸ਼ ਕੁਮਾਰ, ਪ੍ਰਵੀਨ ਕੁਮਾਰ ਪੁੱਤਰ ਕੁੰਦਨ ਲਾਲ ਵਾਸੀ ਧੋਬੀ ਘਾਟ ਫ਼ਾਜ਼ਿਲਕਾ ਨੂੰ ਸ਼ਹਿ ਦੇ ਕੇ ਅੱਜ ਵੀ ਹੋਟਲ ਗੁਲਸ਼ਨ ਫ਼ਾਜ਼ਿਲਕਾ ਵਿਚ ਜੂਆ ਖਿਡਾ ਰਿਹਾ ਹੈ ਜਿਸ 'ਤੇ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਸਮੇਤ ਛਾਪੇਮਾਰੀ ਕਰਕੇ ਉਸ ਨੂੰ 14200 ਰੁਪਏ ਨਗਦੀ ਸਮੇਤ ਕਾਬੂ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਵਯੁਗ ਸਕੂਲ 'ਚ ਜਮਾਤ ਸਜਾਉਣ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸਕੂਲ 'ਚੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24
No active advertisement