ਅਬੋਹਰ, 19 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਨਵਯੁਗ ਸੀਨੀਅਰ ਸੈਕੰਡਰੀ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਬੱਚਿਆਂ ਦੇ ਨਾਲ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੇ ਵਿਚ ਜਮਾਤ ਸਜਾਉਣ ਦੀ ਗਤੀਵਿਧੀ ਕਰਵਾਈ ਗਈ ਜਿਸ ਵਿਚ ਸਾਰੇ ਸਕੂਲ ਦੇ ਬੱਚਿਆਂ ਨੇ ਪੂਰੇ ਉਤਸ਼ਾਹ ਦੇ ਨਾਲ ਭਾਗ ਲਿਆ | ਇਸ ਦੇ ਇਲਾਵਾ ਬੱਚਿਆਂ ਵਲੋਂ ਸ਼ਾਨਦਾਰ ਰੰਗੋਲੀ ਵੀ ਬਣਾਈ ਗਈ | ਇਸ ਮੌਕੇ ਪਿ੍ੰਸੀਪਲ ਕਿਰਨ ਅਰੋੜਾ ਤੇ ਮੈਨੇਜਰ ਸ਼ਾਮ ਲਾਲ ਅਰੋੜਾ ਨੇ ਹਾਜ਼ਰ ਸਟਾਫ਼ ਮੈਂਬਰਾਂ ਅਤੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸ਼ਾਮ ਲਾਲ ਅਰੋੜਾ ਨੇ ਦੀਵਾਲੀ ਦੇ ਇਤਿਹਾਸ ਬਾਰੇ ਦੱਸਿਆ |