ਜ਼ੀਰਾ, 2 ਨਵੰਬਰ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਪ੍ਰਕਿਰਤੀ ਕਲੱਬ ਵਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਜੀਵਨ ਮੱਲ ਸਕੂਲ ਦੀ ਪ੍ਰਕਿਰਤੀ ਕਲੱਬ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉਪਰੰਤ ਭਾਈ ਕੁਲਦੀਪ ਸਿੰਘ ਜ਼ੀਰੇ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਅਮਰੀਕ ਸਿੰਘ ਸੰਧੂ ਕੈਨੇਡਾ ਵਲੋਂ ਕਲੱਬ ਨੂੰ ਦਾਨ ਕੀਤੇ ਇਕ ਲੱਖ ਰੁਪਏ ਦੀ ਮਦਦ 10 ਹੜ੍ਹ ਪੀੜਤ ਪਰਿਵਾਰਾਂ ਨੂੰ ਮਕਾਨਾਂ ਦੇ ਮੁਰੰਮਤ ਲਈ 10-10 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ | ਇਸ ਮੌਕੇ ਸ਼ਹਿਰ ਦੀਆਂ ਸਮਾਜਿਕ ਧਾਰਮਿਕ ਅਤੇ ਹੋਰ ਸਿਰਕੱਢ ਸ਼ਖ਼ਸੀਅਤਾਂ ਨੂੰ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ , ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ,ਅਵਤਾਰ ਸਿੰਘ ਜ਼ੀਰਾ ਸੀਨੀਅਰ ਭਾਜਪਾ ਆਗੂ ਨੇ ਪ੍ਰਕਿਰਤੀ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਥੋੜੇ੍ਹ ਸਮੇਂ ਵਿਚ ਇਸ ਕਲੱਬ ਵਲੋਂ ਵੱਡੇ-ਵੱਡੇ ਕੰਮ ਕੀਤੇ ਗਏ ਹਨ | ਜਿਨ੍ਹਾਂ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਕਰਨੀ ਅਤੇ ਸਕੂਲ ਵਿਚ ਦਰਖ਼ਤ ਲਾਉਣੇ ਅਤੇ ਇਕ ਸੁੰਦਰ ਪਾਰਕ ਅਤੇ ਜਿੰਮ ਦਾ ਵਿਸਥਾਰ ਕਰਨਾ ਸ਼ਾਮਿਲ ਹੈ | ਇਸ ਮੌਕੇ ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਵਲੋਂ ਆਈ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਸੰਗਤਾਂ ਵਿਚ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਗੁਰਪ੍ਰੀਤ ਸਿੰਘ ਗੋਰਾ ਆਪ ਆਗੂ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਰਜੇਸ਼ ਢੰਡ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਗੁਰਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਦਰਗਨ, ਮਾਸਟਰ ਜੋਗਿੰਦਰ ਸਿੰਘ ਝੱਤਰਾ, ਅੰਗਰੇਜ਼ ਸਿੰਘ ਅਟਵਾਲ, ਜਸਵੰਤ ਸਿੰਘ ਨਾਮਦੇਵ, ਅਵਤਾਰ ਸਿੰਘ ਪੰਡੋਰੀ, ਸਤਿੰਦਰ ਸਚਦੇਵਾ ਸਟੇਟ ਕਨਵੀਨਰ ਭਾਰਤ ਵਿਕਾਸ ਪਰਿਸ਼ਦ, ਗੁਰਦੀਪ ਸਿੰਘ ਰਿਟਾਇਰਡ ਕਾਨੰੂਗੋ, ਬਲਦੇਵ ਸਿੰਘ ਬਾਵਾ, ਰਾਜ ਕੁਮਾਰ ਸੰਧੂ, ਮਨਜੀਤ ਸਿੰਘ ਸੰਧੂ, ਗੁਰਭੇਜ ਸਿੰਘ ਸਿੱਧੂ, ਹਰਪਾਲ ਸਿੰਘ ਦਰਗਨ,ਅਮਰੀਕ ਸਿੰਘ ਆਹੂਜਾ, ਕੁਲਬੀਰ ਸਿੰਘ ਸੰਧੂ, ਹਰਜਿੰਦਰ ਸਿੰਘ ਨਾਰੰਗ, ਸੁਰਿੰਦਰ ਸ਼ਰਮਾ, ਮਾਸਟਰ, ਅਜੀਤ ਸਿੰਘ,ਦਲੀਪ ਕੁਮਾਰ ਬਿੱਟੂ ,ਏ.ਐਸ.ਆਈ ਬੋਗਾ ਸਿੰਘ ,ਬਲਵੰਤ ਸਿੰਘ ਧੰਜੂ, ਰਜਿੰਦਰ ਕੁਮਾਰ ਕੱਕੜ, ਤਰਸੇਮ ਸਿੰਘ ਰੂਪ ,ਰਵੀ ਕੱਕੜ, ਬਲਜਿੰਦਰ ਸਿੰਘ ਗਿੱਲ ਨੰਬਰਦਾਰ, ਸੁਰਜੀਤ ਕੁਮਾਰ ਚੌਧਰੀ, ਸਰੇਸ਼ ਕੁਮਾਰ ਕਾਲਾ, ਧਰਮਪਾਲ ਹਾਂਡਾ, ਰਜਿੰਦਰ ਕੁਮਾਰ, ਨਿੱਕਾ ਬਜਾਜ ਆਦਿ ਸੰਗਤਾਂ ਵਿਚ ਹਾਜ਼ਰ ਸਨ | ਇਸ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਤੇਜ ਸਿੰਘ ਗਿੱਲ ਰਿਟਾਇਰ ਨਾਇਬ ਤਹਿਸੀਲਦਾਰ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |