10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਾਤਾ ਸਾਹਿਬ ਕੌਰ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਪੰਜਾਬ ਦਿਵਸ <br/>

Ad Position 21
repet_subhas-goyals [Copy P29]
ਨਵੇਂ ਪੰਜਾਬ ਦਿਵਸ ਮੌਕੇ ਪ੍ਰਾਰਥਨਾ ਦੇ ਨਾਲ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸਕੂਲੀ ਵਿਦਿਆਰਥੀ | ਤਸਵੀਰ-ਕਪਿਲ ਕੰਧਾਰੀ <br/> 03-11-2025
ਗੁਰੂਹਰਸਹਾਏ, 2 ਨਵੰਬਰ(ਕਪਿਲ ਕੰਧਾਰੀ)-ਸ਼ਹਿਰ ਦੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆ ਨੇ ਸਕੂਲ ਪਿ੍ੰਸੀਪਲ ਡਾ. ਵੰਦਨਾ ਧਵਨ ਦੀ ਅਗਵਾਈ ਹੇਠ ਨਵੇਂ ਪੰਜਾਬ ਦਿਵਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਦੱਸਿਆ ਕਿ ਇਸ ਦਿਹਾੜਾ ਪੰਜਾਬ ਦੇ ਮੌਜੂਦਾ ਸਰੂਪ ਦੀ ਸਥਾਪਨਾ ਨੂੰ ਦਰਸਾਉਂਦਾ ਹੈ ਜਦੋਂ 1966 ਵਿਚ ਭਾਸ਼ਾ ਦੇ ਆਧਾਰ 'ਤੇ ਰਾਜ ਦਾ ਪੁਨਰਗਠਨ ਕੀਤਾ ਗਿਆ ਸੀ | ਜਿਸ ਨਾਲ ਪੰਜਾਬੀਆਂ ਨੂੰ ਆਪਣੀ ਭਾਸ਼ਾਈ ਅਤੇ ਸਭਿਆਚਾਰਕ ਪਛਾਣ ਮਿਲੀ | ਸਮਾਗਮ ਦੀ ਸ਼ੁਰੂਆਤ ਸ਼ਾਂਤੀ ਅਤੇ ਸਤਿਕਾਰ ਭਰੀ ਪ੍ਰਾਰਥਨਾ ਦੇ ਨਾਲ ਫ਼ਤਿਹ ਹਾਊਸ ਵਲੋਂ ਹਾਊਸ ਹੈੱਡ ਸਿਮਰਨਜੀਤ ਮਾਨ ਦੀ ਅਗਵਾਈ ਹੇਠ ਕੀਤੀ ਗਈ | ਇਸ ਤੋਂ ਬਾਅਦ ਅਧਿਆਪਕ ਅਤੇ ਵਿਦਿਆਰਥੀਆਂ ਨੇ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਆਧੁਨਿਕ ਵਿਕਾਸ 'ਤੇ ਕੇਦਿ੍ਤ ਭਾਸ਼ਣ ਦਿੱਤੇ | ਇਸ ਮੌਕੇ ਅਧਿਆਪਕ ਡਿ੍ਸ਼ਾ ਨੇ ਅੱਜ ਦਾ ਵਿਚਾਰ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਨੇ ਪੰਜਾਬੀਅਤ ਦੀ ਭਾਵਨਾ ਅਤੇ ਮਿਹਨਤ ਦੀ ਮਹੱਤਤਾ ਨੂੰ ਉਜਾਗਰ ਕੀਤਾ | ਇਸ ਮੌਕੇ ਵਿਦਿਆਰਥੀਆਂ ਲਈ ਜਨਰਲ ਨਾਲੇਜ ,ਪ੍ਰਸ਼ਨ-ਉੱਤਰ, ਪੰਜਾਬੀ ਸ਼ਬਦਾਵਲੀ ਅਤੇ ਭਾਸ਼ਾਈ ਮੁਹਾਰਤ ਨਾਲ ਸੰਬੰਧਿਤ ਸੈਸ਼ਨ ਵੀ ਕਰਵਾਏ ਗਏ | ਇਸ ਮੌਕੇ ਚੇਅਰਮੈਨ ਮਹੀਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆ ਨੂੰ ਪੰਜਾਬ ਦੀ ਅਮੀਰ ਵਿਰਾਸਤ 'ਤੇ ਮਾਣ ਕਰਨਾ ਅਤੇ ਇਸ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ | ਉਨ੍ਹਾਂ ਕਿਹਾ ਕਿ ਨਵਾਂ ਪੰਜਾਬ ਦਿਵਸ ਸਾਡੀ ਅਸਲ ਪਛਾਣ ਦਾ ਪ੍ਰਤੀਕ ਹੈ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਖਾਦ ਦੀ ਕਾਲਾਬਾਜ਼ਾਰੀ ਕਰਨ ਵਾਲੇ ਡੀਲਰਾਂ ਵਿਰੁੱਧ ਭਾਕਿਯੂ ਲੱਖੋਵਾਲ ਨੇ ਖੋਲਿ੍ਹਆ ਮੋਰਚਾ <br/> ਅਗਲੀ ਖ਼ਬਰ ਪ੍ਰਕਿਰਤੀ ਕਲੱਬ ਨੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ <br/>
Ad Position 24