11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

-ਮੋੜ ਦਿਓ ਸਾਨੂੰ ਸਾਡਾ ਪਹਿਲਾਂ ਵਾਲਾ ਮਮਦੋਟ- ਸੀਵਰੇਜ ਠੇਕੇਦਾਰ ਨੇ ਨਰਕ ਬਣਾ ਦਿੱਤੀ ਇਲਾਕਾ ਨਿਵਾਸੀਆਂ ਦੀ ਜ਼ਿੰਦਗੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮਮਦੋਟ, 2 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਕਸਬਾ ਮਮਦੋਟ ਅਤੇ ਨਗਰ ਪੰਚਾਇਤ ਦੀ ਹਦੂਦ ਅੰਦਰ ਆਉਂਦੀਆਂ ਬਸਤੀਆਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਵਿਭਾਗ ਵਲੋਂ 27 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ 7 ਮਾਰਚ 2024 ਨੂੰ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵਲੋਂ ਨੀਂਹ ਪੱਥਰ ਰੱਖ ਕੇ ਕੀਤੀ ਗਈ ਸੀ | ਦੋ ਚਰਨਾਂ ਵਿਚ ਹੋਣ ਵਾਲੇ ਸੀਵਰੇਜ ਦੇ ਕੰਮ ਦਾ ਪਹਿਲਾ ਚਰਨ, ਜਿਸ ਵਿਚ 14.45 ਕਰੋੜ ਰੁਪਏ ਦੀ ਲਾਗਤ ਨਾਲ ਮੇਨ ਪਾਈਪ ਪਾਈ ਜਾਣੀ ਸੀ ਅਤੇ ਉਸ ਦੇ ਮੁਕੰਮਲ ਹੋਣ ਤੋਂ ਬਾਅਦ ਦੂਜੇ ਚਰਨ ਵਿਚ ਰਿਹਾਇਸ਼ੀ ਖੇਤਰ ਦੀਆਂ ਗਲੀਆਂ ਵਿਚ ਛੋਟੀਆਂ ਪਾਈਪਾਂ ਪਾ ਕੇ ਮੇਨ ਪਾਈਪ ਡਿੱਗੀਆਂ ਨਾਲ ਜੋੜਨ ਉਪਰੰਤ ਸੀਵਰੇਜ ਪਾਉਣ ਲਈ ਪੁੱਟੀਆਂ ਜਾਣ ਵਾਲੀਆਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ ਵੀ ਇਕ ਸਾਲ ਦੇ ਅਰਸੇ ਅੰਦਰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ ਸੀਵਰੇਜ ਪਾਉਣ ਦੇ ਕੰਮ ਸ਼ੁਰੂ ਹੋਏ 20 ਮਹੀਨੇ ਬੀਤਣ ਵਾਲੇ ਹਨ, ਅਜੇ ਤੱਕ ਸੀਵਰੇਜ ਦੇ ਪਹਿਲੇ ਚਰਨ ਦਾ ਕੰਮ ਵੀ ਮੁਕੰਮਲ ਨਹੀਂ ਹੋਇਆ | ਸੀਵਰੇਜ ਪਾਉਣ ਵਾਲੇ ਠੇਕੇਦਾਰ ਵਲੋਂ ਮਮਦੋਟ ਕਸਬੇ ਦੀਆਂ ਸਾਰੀਆਂ ਹੀ ਸੜਕਾਂ ਬੁਰੀ ਤਰ੍ਹਾਂ ਪੁੱਟ ਕੇ ਉੱਬੜ-ਖੁੱਬੜ ਕਰ ਦਿੱਤੀਆਂ ਹਨ | ਉੱਪਰੋਂ ਉੱਡਦੀ ਧੂੜ ਮਿੱਟੀ ਨੇ ਕਸਬਾ ਵਾਸੀਆਂ, ਦੁਕਾਨਦਾਰਾਂ ਅਤੇ ਕਸਬੇ ਵਿਚ ਆਉਣ ਜਾਣ ਵਾਲਿਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਹਾਲਾਤ ਇਹ ਹਨ ਕਿ ਮਾੜੇ ਰਸਤਿਆਂ, ਚਿੱਕੜ-ਖੋਭਾ ਅਤੇ ਮਿੱਟੀ-ਘੱਟੇ ਕਾਰਨ ਇਲਾਕੇ ਦੇ ਲੋਕਾਂ ਨੇ ਕਸਬੇ ਵਿਚੋਂ ਸਮਾਨ ਅਤੇ ਲੀੜਾ-ਕੱਪੜਾ ਖ਼ਰੀਦਣ ਲਈ ਆਉਣਾ ਹੀ ਬੰਦ ਕਰਕੇ ਹੋਰ ਸ਼ਹਿਰਾਂ ਵੱਲ ਰੁੱਖ ਕਰ ਲਿਆ ਹੈ | ਜਿਸ ਕਾਰਨ ਕਸਬੇ ਵਿਚ ਦੁਕਾਨਦਾਰੀਆਂ ਰੁਲ ਗਈਆਂ ਹਨ, ਇਸ ਵਾਰ ਕਸਬੇ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਦੀਵਾਲੀ ਵੀ ਠੰਢੀ ਤੇ ਕਿਰਕਰੀ ਰਹੀ ਹੈ | ਸੀਵਰੇਜ ਦੀ ਪਾਈਪ ਪਾਉਣ ਲਈ ਪੁੱਟੀਆਂ ਗਈਆਂ ਸੜਕਾਂ ਅਤੇ ਕਿਨਾਰਿਆਂ 'ਤੋਂ ਇੰਟਰਲਾਕ ਟਾਇਲਾਂ ਨੂੰ ਦੋਬਾਰਾ ਲਗਾਉਣ ਦਾ ਕੰਮ ਵਿਚੇ ਛੱਡ ਕੇ ਠੇਕੇਦਾਰ ਕਿਸੇ ਹੋਰ ਸ਼ਹਿਰ ਜਾ ਕੇ ਕੰਮ ਕਰਨ ਲੱਗ ਪਿਆ ਹੈ | ਕਸਬਾ ਨਿਵਾਸੀ ਕਈ ਵਾਰ ਸੜਕਾਂ ਦੀ ਮੁਰੰਮਤ ਕਰਨ ਅਤੇ ਕਿਨਾਰਿਆਂ 'ਤੇ ਇੰਟਰਲਾਕ ਟਾਈਲਾਂ ਲਗਾ ਕੇ ਮਿੱਟੀ ਘੱਟੇ ਤੋ ਰਾਹਤ ਦਿਵਾਉਣ ਲਈ ਹਲਕਾ ਵਿਧਾਇਕ,ਸਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲਾਂ ਕਰ ਚੁੱਕੇ ਹਨ ਪਰੰਤੂ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ | ਹੁਣ ਕਸਬਾ ਅਤੇ ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਪਾਸੋਂ ਸੀਵਰੇਜ ਪਾਉਣ ਵਾਲੇ ਠੇਕੇਦਾਰ ਵਲੋਂ ਪੁੱਟੀਆਂ ਗਈਆਂ ਸੜਕਾਂ ਦੀ ਜਲਦ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿਵਾਉਣ ਦੀ ਮੰਗ ਕਰਦਿਆਂ ਠੇਕੇਦਾਰ ਵਲੋਂ ਸੀਵਰੇਜ ਪਾਉਣ ਦੇ ਕੰਮ ਵਿਚ ਘਟੀਆਂ ਅਤੇ ਘੱਟ ਮੈਟੀਰੀਅਲ ਵਰਤ ਕੇ ਕੀਤੀ ਗਈ ਘਪਲੇਬਾਜ਼ੀ ਸਬੰਧੀ ਉੱਚ ਪੱਧਰੀ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ | ਦੁਖੀ ਹੋਏ ਕਸਬਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸੜਕਾਂ ਨੂੰ ਨਹੀਂ ਸੁਧਾਰਨਾ ਤਾਂ ਸਾਨੂੰ ਸੀਵਰੇਜ ਨਹੀਂ ਚਾਹੀਦਾ, ਸਾਡਾ ਪਹਿਲਾਂ ਵਾਲਾ ਮਮਦੋਟ ਹੀ ਮੋੜ ਦਿਓ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਸਟੱਡੀ ਸਰਕਲ ਵੱਲੋਂ ਗੁਰੂਹਰਸਹਾਏ ਵਿਖੇ ਲਗਾਇਆ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ <br/>
Ad Position 24