05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਤੇਜੱਸਵੀ ਫਾੳਾੂਡੇਸ਼ਨ ਨੇ ਆਧਾਰਸ਼ਿਲਾ ਸਕੂਲ 'ਚ ਕਰਵਾਇਆ ਜਾਗਰੂਕਤਾ ਸੈਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਅਬੋਹਰ, 3 ਨਵੰਬਰ (ਵਿਵੇਕ ਹੂੜੀਆ)-ਸਮਾਜ ਵਿਚ ਸਿੱਖਿਆ, ਕਦਰਾਂ-ਕੀਮਤਾਂ ਅਤੇ ਸਕਾਰਾਤਮਿਕ ਬਦਲਾਅ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤੇਜੱਸਵੀ ਫਾਊਾਡੇਸ਼ਨ ਨੇ ਆਧਾਰਸ਼ਿਲਾ ਸਕੂਲ ਅਬੋਹਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ | ਇਸ ਪ੍ਰੋਗਰਾਮ ਦੀ ਅਗਵਾਈ ਸ਼੍ਰੀਮਤੀ ਮਮਤਾ ਜਸੂਜਾ ਨੇ ਕੀਤੀ ਅਤੇ ਸਕੂਲ ਦੇ ਪਿ੍ੰਸੀਪਲ ਮਨੀ ਵਧਵਾ ਨੇ ਇਸ ਦਾ ਮਾਰਗਦਰਸ਼ਨ ਕੀਤਾ | ਮੁੱਖ ਮਹਿਮਾਨਾਂ ਵਿਚ ਰਾਕੇਸ਼ ਧੂੜੀਆ, ਮੋਹਿਤ, ਸ਼੍ਰੀਮਤੀ ਸਰਿਤਾ ਅਬਰੋਲ ਅਤੇ ਜੈਦੀਪ ਸਿੰਘ ਸ਼ਾਮਲ ਸਨ | ਸੈਸ਼ਨ ਵਿਚ ਬੱਚਿਆਂ ਵਿਚ ਅਨੁਸ਼ਾਸਨ, ਮਾਪਿਆਂ ਵਿਚ ਜ਼ਿੰਮੇਵਾਰੀ, ਸੋਸ਼ਲ ਮੀਡੀਆ ਦੀ ਸਮਝਦਾਰੀ ਨਾਲ ਵਰਤੋਂ ਅਤੇ ਨਸ਼ਾ ਮੁਕਤ ਸਮਾਜ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਪ੍ਰੋਗਰਾਮ ਦਾ ਸੰਚਾਲਨ ਵਨੀਤਾ ਮੈਡਮ ਵਲੋਂ ਕੀਤਾ ਗਿਆ ਅਤੇ ਤਾਲਮੇਲ ਸ਼ਾਲੂ ਮੈਡਮ, ਪੂਜਾ ਮੈਡਮ ਅਤੇ ਤਮੰਨਾ ਮੈਡਮ ਵਲੋਂ ਸਹਿਯੋਗ ਕੀਤਾ ਗਿਆ | ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸੈਸ਼ਨ ਨੂੰ ਸਫਲ ਬਣਾਇਆ |

Ad Position 22
No active advertisement
ਪਿਛਲੀ ਖ਼ਬਰ 6 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਪਲੇਸਮੈਂਟ ਕੈਂਪ/ਰੋਜ਼ਗਾਰ ਮੇਲੇ ਦਾ ਆਯੋਜਨ ਅਗਲੀ ਖ਼ਬਰ ਕੰਬੋਜ ਅਕੈਡਮੀ ਵਲੋਂ ਮੁਫ਼ਤ ਗਾਈਡੈਂਸ ਸੈਸ਼ਨ ਦੀ ਘੋਸ਼ਣਾ-ਰਮਨਦੀਪ ਕੰਬੋਜ
Ad Position 24