ਅਬੋਹਰ, 3 ਨਵੰਬਰ (ਵਿਵੇਕ ਹੂੜੀਆ)-ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਮਜ਼ਬੂਤ ਬੁਨਿਆਦ ਪ੍ਰਦਾਨ ਕਰਨ ਲਈ ਕੰਬੋਜ ਅਕੈਡਮੀ ਨੇ ਇਕ ਨਵਾਂ ਕਦਮ ਚੁੱਕਿਆ ਹੈ | ਅਕੈਡਮੀ ਦੇ ਸੰਸਥਾਪਕ ਰਮਨਦੀਪ ਕੰਬੋਜ ਨੇ ਐਲਾਨ ਕੀਤਾ ਕਿ ਪੰਜਾਬ ਭਰ ਦੇ ਵਿਦਿਆਰਥੀਆਂ ਲਈ ਮੁਫ਼ਤ ਗਾਈਡੈਂਸ ਸੈਸ਼ਨ ਆਯੋਜਿਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰਹੀ, ਸਗੋਂ ਸਹੀ ਦਿਸ਼ਾ ਅਤੇ ਪ੍ਰੇਰਨਾ ਦੀ ਵੀ ਲੋੜ ਹੈ | ਇਹ ਗਾਈਡੈਂਸ ਸੈਸ਼ਨ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਪਹਿਚਾਨਣ 'ਤੇ ਉਨ੍ਹਾਂ ਨੂੰ ਹਕੀਕਤ 'ਚ ਬਦਲਣ ਵਿਚ ਮਦਦ ਕਰਨਗੇ | ਕੰਬੋਜ ਅਕੈਡਮੀ ਦੀ ਟੀਮ ਨੇ ਦੱਸਿਆ ਕਿ ਇਹ ਸੈਸ਼ਨ ਵਿਦਿਆਰਥੀਆਂ ਦੇ ਹਿਤ ਲਈ ਪੂਰੀ ਤਰ੍ਹਾਂ ਮੁਫ਼ਤ ਹੋਣਗੇ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਯੋਜਿਤ ਕੀਤੇ ਜਾਣਗੇ | ਇਨ੍ਹਾਂ ਸੈਸ਼ਨਾਂ ਵਿਚ ਵਿਦਿਆਰਥੀਆਂ ਨੂੰ ਨਵੀਨਤਮ ਸਿੱਖਣ ਤਕਨੀਕਾਂ, ਟਾਈਮ ਮੈਨੇਜਮੈਂਟ ਅਤੇ ਕੰਪੀਟੀਸ਼ਨ ਪਰੀਖਿਆਵਾਂ ਲਈ ਪੈ੍ਰਕਟੀਕਲ ਸਲਾਹ ਦਿੱਤੀ ਜਾਵੇਗੀ | ਰਮਨਦੀਪ ਕੰਬੋਜ ਨੇ ਕਿਹਾ ਕਿ ਸਾਡਾ ਉਦੇਸ਼ ਹਰ ਵਿਦਿਆਰਥੀ ਤੱਕ ਸਿੱਖਿਆ ਦੀ ਰੌਸ਼ਨੀ ਪਹੁੰਚਾਉਣਾ ਹੈ, ਤਾਂ ਜੋ ਉਹ ਆਪਣੇ ਜੀਵਨ ਵਿਚ ਸਫਲਤਾ ਦੀ ਨਵੀਂ ਮਿਸਾਲ ਕਾਇਮ ਕਰ ਸਕੇ | ਇਸ ਲਈ ਕੰਬੋਜ ਅਕੈਡਮੀ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਇਕ ਨਵਾਂ ਕਦਮ ਚੁੱਕਦਿਆਂ ਮੁਫ਼ਤ ਗਾਈਡੈਂਸ ਸੈਸ਼ਨ ਆਯੋਜਿਤ ਕਰਨ ਦੀ ਘੋਸ਼ਣਾ ਕੀਤੀ ਹੈ | ਅਕੈਡਮੀ ਦੇ ਮੁਖੀ ਰਮਨਦੀਪ ਕੰਬੋਜ ਨੇ ਕਿਹਾ ਕਿ ਸਿੱਖਿਆ ਸਿਰਫ਼ ਅੰਕਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਵਿਦਿਆਰਥੀਆਂ ਦੇ ਵਿਅਕਤਿਤਵ ਵਿਕਾਸ ਨਾਲ ਜੁੜੀ ਹੋਣੀ ਚਾਹੀਦੀ ਹੈ | ਕੰਬੋਜ ਅਕੈਡਮੀ ਪੰਜਾਬ ਵਿਚ ਸਿੱਖਿਆ ਦੇ ਮਾਪਦੰਡ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕਰ ਰਹੀ ਹੈ | ਕੰਬੋਜ ਅਕੈਡਮੀ ਜੋ ਕਿ ਆਪਣੇ ਸ਼ਾਨਦਾਰ ਨਤੀਜਿਆਂ ਅਤੇ ਵਿਲੱਖਣ ਸਿੱਖਣ ਪੱਧਤੀਆਂ ਲਈ ਜਾਣੀ ਜਾਂਦੀ ਹੈ, ਲਗਾਤਾਰ ਸਿੱਖਿਆ ਦੇ ਖੇਤਰ ਵਿਚ ਨਵੀਆਂ ਪਹਿਲਾਂ ਕਰ ਰਹੀ ਹੈ | ਅਕੈਡਮੀ ਦਾ ਉਦੇਸ਼ ਸਿਰਫ਼ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣਾ ਨਹੀਂ, ਸਗੋਂ ਵਿਦਿਆਰਥੀਆਂ ਵਿਚ ਸਿੱਖਣ ਪ੍ਰਤੀ ਜਜ਼ਬਾ ਜਗਾਉਣਾ ਵੀ ਹੈ |