05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੈਂਟ ਵਿਖੇ ਦੁਕਾਨਦਾਰ 'ਤੇ ਹਮਲਾ ਕਰ ਨਕਦੀ ਅਤੇ ਮੋਬਾਈਲ ਫ਼ੋਨ ਖੋਹੇ ਪੁਲਿਸ ਨੇ ਕੀਤਾ 9 ਖ਼ਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਫ਼ਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਥਾਣਾ ਕੈਂਟ ਅਧੀਨ ਫ਼ਿਰੋਜ਼ਪੁਰ ਛਾਉਣੀ ਦੇ ਮੇਨ ਬਾਜ਼ਾਰ ਵਿਚ ਇਕ ਦੁਕਾਨਦਾਰ 'ਤੇ ਹਮਲਾ ਕੀਤਾ ਗਿਆ | ਇਸ ਸਬੰਧੀ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਅਣਪਛਾਤਿਆਂ ਸਮੇਤ 9 ਖ਼ਿਲਾਫ਼ 333, 115 (2), 304, 191 (3), 190 ਬੀ.ਐਨ.ਐੱਸ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਮੁੱਦਈ ਸ਼ਿਵ ਗੋਇਲ ਪੁੱਤਰ ਨਰੇਸ਼ ਕੁਮਾਰ ਵਾਸੀ ਮਕਾਨ ਨੰਬਰ 123, ਬਾਜ਼ਾਰ ਨੰਬਰ 3 ਫ਼ਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਅੰਦਰ ਮੌਜੂਦ ਸੀ | ਉਸੇ ਸਮੇਂ ਲੱਡੂ, ਰਿਸ਼ੀ ਸ਼ਰਮਾ, ਅੰਕੁਸ਼ ਤਿੰਨੋਂ ਵਾਸੀ ਸੂਜੀ ਬਾਜ਼ਾਰ ਫ਼ਿਰੋਜ਼ਪੁਰ ਕੈਂਟ ਅਤੇ ਲਕਸ਼ਿਆ ਪੁੱਤਰ ਅਮਰਜੀਤ ਸਿੰਘ ਵਾਸੀ ਮਕਾਨ ਨੰਬਰ 141, ਬਾਜ਼ਾਰ ਨੰਬਰ 1, ਫ਼ਿਰੋਜ਼ਪੁਰ ਕੈਂਟ ਸਮੇਤ 3-4 ਹੋਰ ਅਣਪਛਾਤੇ ਲੜਕੇ ਉਸ ਦੀ ਦੁਕਾਨ ਦੇ ਬਾਹਰ ਆਏ ਅਤੇ ਉਸ ਨੂੰ ਬਾਹਰ ਬੁਲਾਇਆ | ਸ਼ਿਵ ਗੋਇਲ ਨੇ ਦੱਸਿਆ ਕਿ ਜਿਵੇਂ ਹੀ ਉਹ ਬਾਹਰ ਆਇਆ | ਉਸ ਨੇ ਵੇਖਿਆ ਕਿ ਸਾਰੇ ਹਮਲਾਵਰ ਹਥਿਆਰਾਂ ਨਾਲ ਲੈਸ ਸਨ | ਸ਼ਿਵ ਗੋਇਲ ਨੇ ਦੱਸਿਆ ਕਿ ਦੁਕਾਨ ਤੋਂ ਬਾਹਰ ਆਉਂਦੇ ਹੀ ਅੰਕੁਸ਼ ਨੇ ਉਸ ਕੋਲੋਂ 20,000 ਰੁਪਏ ਦੀ ਮੰਗ ਕੀਤੀ | ਜਦੋਂ ਸ਼ਿਵ ਗੋਇਲ ਨੇ ਪੈਸੇ ਦੇਣ ਦਾ ਕਾਰਨ ਪੁੱਛਿਆ ਅਤੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਆਪਣੀ ਜਾਨ ਬਚਾਉਣ ਲਈ ਉਹ ਭੱਜ ਕੇ ਮੁੜ ਦੁਕਾਨ ਅੰਦਰ ਵੜ ਗਿਆ | ਹਮਲਾਵਰਾਂ ਵੀ ਦੁਕਾਨ ਅੰਦਰ ਦਾਖਲ ਹੋ ਕੇ ਉਸ ਨੂੰ ਘੇਰ ਲਿਆ | ਇਸੇ ਦੌਰਾਨ ਉਸ ਦਾ ਪਿਤਾ ਨਰੇਸ਼ ਕੁਮਾਰ ਵੀ ਦੁਕਾਨ 'ਤੇ ਪਹੁੰਚ ਗਿਆ | ਜਦੋਂ ਨਰੇਸ਼ ਕੁਮਾਰ ਨੇ ਸਾਰੀ ਵਾਰਦਾਤ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ | ਤਾਂ ਰਿਸ਼ੀ ਸ਼ਰਮਾ ਨੇ ਝਪਟ ਮਾਰ ਕੇ ਉਨ੍ਹਾਂ ਦਾ ਮੋਬਾਈਲ ਫ਼ੋਨ ਆਈਫੋਨ 13 ਖੋਹ ਲਿਆ | ਅੰਕੁਸ਼ ਨੇ ਜੇਬ ਵਿਚੋਂ ਉਸ ਦਾ ਮੋਬਾਈਲ ਫ਼ੋਨ ਆਈਫੋਨ 16 ਪ੍ਰੋ ਮੈਕਸ ਅਤੇ ਜੇਬ ਵਿਚ ਪਏ 70,000 ਰੁਪਏ ਨਕਦ ਵੀ ਜ਼ਬਰਦਸਤੀ ਕੱਢ ਲਏ | ਸ਼ਿਵ ਗੋਇਲ ਨੇ ਕਿਹਾ ਕਿ ਅੰਕੁਰ ਗਰਗ ਪੁੱਤਰ ਪਵਨ ਕੁਮਾਰ ਵਾਸੀ ਅੰਬੇ ਵੈਲੀ ਸਤੀਏ ਵਾਲਾ ਜੋ ਕਿ ਇਕ ਗੈਂਗਸਟਰ ਕਿਸਮ ਦਾ ਆਦਮੀ ਹੈ | ਇਸ ਸਾਰੀ ਵਾਰਦਾਤ ਦਾ ਮੁੱਖ ਮਾਸਟਰ ਮਾਈਾਡ ਹੈ | ਸ਼ਿਵ ਗੋਇਲ ਦਾ ਇਲਾਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਚੱਲ ਰਿਹਾ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਨਾਮਜ਼ਦ ਅਤੇ ਅਣਪਛਾਤੇ ਦੋਸ਼ੀਆਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕੰਬੋਜ ਅਕੈਡਮੀ ਵਲੋਂ ਮੁਫ਼ਤ ਗਾਈਡੈਂਸ ਸੈਸ਼ਨ ਦੀ ਘੋਸ਼ਣਾ-ਰਮਨਦੀਪ ਕੰਬੋਜ ਅਗਲੀ ਖ਼ਬਰ ਸੇਵਾ ਭਾਰਤੀ ਸੰਸਥਾ ਵਲੋਂ 48ਵੇਂ ਸਿਲਾਈ ਕਢਾਈ ਸੈਂਟਰ ਦਾ ਉਦਘਾਟਨ <br/>
Ad Position 24