ਜ਼ੀਰਾ, 3 ਨਵੰਬਰ (ਪ੍ਰਤਾਪ ਸਿੰਘ ਹੀਰਾ)-ਸੇਵਾ ਭਾਰਤੀ ਸੰਸਥਾ ਜ਼ੀਰਾ ਵਲੋਂ ਨੇੜਲੇ ਪਿੰਡ ਛੱਜਾਂਵਾਲੀ ਵਿਖੇ 48ਵਾੇ ਸਿਲਾਈ ਕਢਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਹ ਕੋਰਸ 6 ਮਹੀਨੇ ਦਾ ਹੋਵੇਗਾ ਅਤੇ ਇਸ ਵਿਚ ਪਿੰਡ ਅਤੇ ਨੇੜਲੇ ਇਲਾਕੇ ਦੀਆਂ ਅÏਰਤਾਂ ਨੂੰ ਸਿਲਾਈ ਕਢਾਈ ਦੀ ਟਰੇਨਿੰਗ ਦਿੱਤੀ ਜਾਵੇਗੀ | ਇਸ ਉਪਰੰਤ ਸੰਸਥਾ ਵਲੋਂ ਅÏਰਤਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ | ਉਹਨਾਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਅÏਰਤਾਂ ਨੂੰ ਸੰਸਥਾ ਵਲੋਂ ਸਿਲਾਈ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ | ਉਹਨਾਂ ਦੱਸਿਆ ਕਿ ਸੇਵਾ ਭਾਰਤੀ ਸੰਸਥਾ ਵਲੋਂ ਸਮਾਜ ਭਲਾਈ ਦੇ ਕਈ ਹੋਰ ਕਾਰਜ ਕੀਤੇ ਜਾ ਰਹੇ ਹਨ | ਇਸ ਦੌਰਾਨ ਪ੍ਰੋਗਰਾਮ ਵਿਚ ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ, ਲੈਕਚਰਾਰ ਨਰਿੰਦਰ ਸਿੰਘ, ਰਜਿੰਦਰ ਬੰਸੀਵਾਲ ਵਿਭਾਗ ਮੰਤਰੀ ਫ਼ਿਰੋਜ਼ਪੁਰ, ਗੁਰਦੇਵ ਸਿੰਘ ਸਿੱਧੂ ,ਰਿਪਦਮਨ ਸਿੰਘ, ਕਾਬਲ ਸਿੰਘ ਆਦਿ ਹਾਜ਼ਰ ਸਨ |