06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਹੋਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਜ਼ੀਰਾ, 3 ਨਵੰਬਰ (ਪ੍ਰਤਾਪ ਸਿੰਘ ਹੀਰਾ)-ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਅਸ਼ੋਕ ਕੁਮਾਰ ਪਲਤਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਦੌਰਾਨ ਅਸ਼ੋਕ ਕੁਮਾਰ ਪਲਤਾ ਪ੍ਰਧਾਨ, ਜਰਨੈਲ ਸਿੰਘ ਭੁੱਲਰ ਜਨਰਲ ਸਕੱਤਰ ਅਤੇ ਨਰਿੰਦਰ ਸਿੰਘ ਜ਼ੀਰਾ ਨੇ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਮਾਸਟਰ ਅਜੀਤ ਸਿੰਘ, ਸ਼੍ਰੀਮਤੀ ਕਿਰਨ ਗੌੜ, ਓਮ ਪ੍ਰਕਾਸ਼ ਪੁਰੀ, ਨਛੱਤਰ ਸਿੰਘ ਪ੍ਰਧਾਨ ਅਤੇ ਕਰਨੈਲ ਸਿੰਘ ਬੈਂਕ ਵਾਲੇ ਦਾ ਸਨਮਾਨ ਕੀਤਾ ਗਿਆ | ਮੀਟਿੰਗ ਵਿਚ ਮਾਸਟਰ ਜੁਗਿੰਦਰ ਸਿੰਘ ਝੱਤਰਾ, ਨਰਿੰਦਰ ਸਿੰਘ ਜ਼ੀਰਾ, ਜਸਵੰਤ ਸਿੰਘ ਨਾਮਦੇਵ, ਡਾ. ਆਤਮਾ ਸਿੰਘ ਪ੍ਰਧਾਨ, ਗੁਰਦੀਪ ਸਿੰਘ ਪੰਡੋਰੀ, ਗੁਰਦੀਪ ਸਿੰਘ ਧਾਲੀਵਾਲ, ਹਰਜੀਤ ਸਿੰਘ ਵਧਵਾ, ਅਸ਼ੋਕ ਕੁਮਾਰ, ਤਜਿੰਦਰਜੀਤ ਸਿੰਘ ਬੌਬੀ , ਬਲਬੀਰ ਸਿੰਘ ਖ਼ਾਲਸਾ, ਸ਼ਿੰਦਰਪਾਲ ਬੇਦੀ , ਹਰੀ ਦਾਸ ਚੌਹਾਨ, ਬਲਵਿੰਦਰ ਸਿੰਘ ਸੰਧੂ, ਵਨੀਤਾ ਝਾਂਜੀ, ਦਵਿੰਦਰ ਕੌਰ, ਅਸ਼ਵਨੀ ਗੌੜ ਅਤੇ ਰਾਜਿੰਦਰ ਕੱਕੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਵਾ ਭਾਰਤੀ ਸੰਸਥਾ ਵਲੋਂ 48ਵੇਂ ਸਿਲਾਈ ਕਢਾਈ ਸੈਂਟਰ ਦਾ ਉਦਘਾਟਨ <br/> ਅਗਲੀ ਖ਼ਬਰ ਇਕ-ਇਕ ਕਰਕੇ ਪੰਜਾਬ ਤੋਂ ਸਾਰੇ ਅਧਿਕਾਰ ਖੋਹ ਰਹੀ ਕੇਂਦਰ ਸਰਕਾਰ-ਮੋੜਾ ਸਿੰਘ ਅਨਜਾਨ <br/>
Ad Position 24