ਜਲਾਲਾਬਾਦ, 3 ਨਵੰਬਰ (ਹਰਪ੍ਰੀਤ ਸਿੰਘ ਪਰੂਥੀ, ਕਰਨ ਚੁਚਰਾ)-ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਵਲੋਂ ਪ੍ਰਧਾਨ ਸਤੀਸ਼ ਕੁਮਾਰ ਚਰਾਇਆ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਅਰਾਈਆਂਵਾਲਾ ਵਿਖੇ 46 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ | ਇਹ ਸਟੇਸ਼ਨਰੀ ਸ਼ਗਨ ਲਾਲ ਗਾਬਾ ਦੇ ਬੇਟੇ ਦੇ ਜਨਮ ਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਸਹਿਯੋਗ ਨਾਲ ਵੰਡੀ ਗਈ ਹੈ | ਇਸ ਸਬੰਧੀ ਆਯੋਜਿਤ ਸਮਾਗਮ ਦੇ ਦੌਰਾਨ ਬਲਾਕ ਜਲਾਲਾਬਾਦ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰਿੰਦਰ ਸਿੰਘ, ਸਰਪੰਚ ਦੀਪਕ ਕੁਮਾਰ, ਸ਼ਗਨ ਲਾਲ ਗਾਬਾ, ਪ੍ਰਧਾਨ ਸਤੀਸ਼ ਕੁਮਾਰ ਚਰਾਇਆ, ਨੀਲਮ ਰਾਣੀ, ਤਿਲਕ ਰਾਜ ਸੀ.ਐੱਚ.ਟੀ, ਹਰਦੀਪ ਸਿੰਘ ਕਾਲੜਾ, ਅੰਜੂ ਬਾਲਾ ਆਦਿ ਮੌਜੂਦ ਸਨ |