01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੀ. ਓ. ਸਟਾਫ਼ ਨੇ 2 ਭਗੌੜੇ ਕੀਤੇ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 23-11-2025
ਜਲਾਲਾਬਾਦ, 22 ਨਵੰਬਰ (ਜਤਿੰਦਰ ਪਾਲ ਸਿੰਘ)-ਪੀ.ਓ. ਸਟਾਫ਼ ਨੇ ਦੋ ਭਗੌੜੇ ਵਿਅਕਤੀਆਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਏ.ਐੱਸ.ਆਈ. ਰਤਨ ਲਾਲ ਨੇ ਦੱਸਿਆ ਕਿ ਐੱਸ.ਐੱਸ.ਪੀ. ਗੁਰਮੀਤ ਸਿੰਘ, ਐੱਸ.ਪੀ.ਡੀ ਮੁਖ਼ਤਿਆਰ ਸਿੰਘ ਰਾਏ ਅਤੇ ਡੀ.ਐੱਸ.ਪੀ (ਡੀ) ਬਲਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵਲ਼ੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਪੀ.ਓ ਸਟਾਫ਼ ਨੇ 299 ਸੀ.ਆਰ.ਪੀ.ਸੀ ਤਹਿਤ ਚੱਲੇ ਆ ਰਹੇ ਭਗੌੜੇ ਵਿਅਕਤੀ ਰਾਜ ਸਿੰਘ ਢਾਣੀ ਮੋਹਕਮ ਅਰਾਈਾ, ਪੁਲਿਸ ਸਟੇਸ਼ਨ ਸਦਰ ਜਲਾਲਾਬਾਦ ਨੂੰ ਕਾਬੂ ਕੀਤਾ ਹੈ¢ ਉਨ੍ਹਾਂ ਦੱਸਿਆ ਮੁਕੱਦਮਾ ਨੰ 24 ਸਾਲ 2021 ਥਾਣਾ ਵੈਰੋਂ ਕੇ ਅੰਡਰ ਸੈਕਸ਼ਨ 61/1/14ਐਕਸਾਈਜ਼ ਐਕਟ ਅਧੀਨ ਉਕਤ ਵਿਅਕਤੀ 'ਤੇ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਮਾਣਯੋਗ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਸ ਨੂੰ 257/05/2025 ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਅੱਜ ਕਾਬੂ ਕਰਕੇ ਥਾਣਾ ਵੈਰੋਂ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ¢ ਪੁਲਿਸ ਵਲ਼ੋਂ ਅਗਲੀ ਕਾਰਵਾਈ ਕਰਕੇ, ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ¢ ਉਕਤ ਭਗੌੜੇ ਵਿਅਕਤੀ 'ਤੇ ਐਨ.ਡੀ.ਪੀ.ਐੱਸ ਐਕਟ ਅਧੀਨ ਸਨੈਚਿੰਗ, ਐਕਸਾਈਜ਼ ਐਕਟ ਅਤੇ ਹੋਰ ਧਾਰਾਵਾਂ ਹੇਠ ਪੁਲਿਸ ਸਟੇਸ਼ਨਾਂ 'ਚ ਵੀ ਮਾਮਲੇ ਦਰਜ਼ ਹਨ¢ ਦੂਜੇ ਮਾਮਲੇ 'ਚ ਭਗੌੜੇ ਚੱਲੇ ਆ ਰਹੇ ਸਾਜਨ ਕੁਮਾਰ ਵਾਸੀ ਜਲਾਲਾਬਾਦ ਸੀ.ਆਰ.ਪੀ.ਸੀ 299 ਤਹਿਤ ਮੁਕੱਦਮਾ ਨੰ. 128/2021 ਪੁਲਿਸ ਸਟੇਸ਼ਨ ਸਿਟੀ ਜਲਾਲਾਬਾਦ 'ਚ ਅੰਡਰ ਸੈਸ਼ਨ 379/411 ਆਈ.ਪੀ.ਸੀ. ਅਧੀਨ ਮਾਮਲਾ ਦਰਜ ਹੈ ਤੇ ਮਾਣਯੋਗ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਸ ਨੂੰ 27/4/2024 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਥਾਣਾ ਸਿਟੀ ਦੇ ਐੱਸ.ਐੱਚ.ਓ ਦੇ ਹਵਾਲੇ ਕਰ ਦਿੱਤਾ ਗਿਆ ਹੈ¢ ਇਸ ਮੌਕੇ ਪੀ.ਓ ਸਟਾਫ਼ ਦੇ ਇੰਚਾਰਜ ਏ.ਐੱਸ.ਆਈ ਰਤਨ ਲਾਲ, ਐੱਚ.ਸੀ ਜਸਵਿੰਦਰ ਸਿੰਘ, ਐੱਚ.ਸੀ ਪ੍ਰੇਮ ਸਿੰਘ, ਐੱਚ.ਸੀ ਮਨਵੀਰ ਸਿੰਘ , ਸੁਨੀਤਾ ਰਾਣੀ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਇਨਲਿਸਟਮੈਂਟ/ਆਊਟ ਸੋਰਸ ਕਾਮਿਆਂ ਦਾ ਪੱਕਾ ਰੁਜ਼ਗਾਰ ਕਰਨ ਵਾਲੀ ਪਾਲਿਸੀ ਲਾਗੂ ਕੀਤੀ ਜਾਵੇ-ਸਤਨਾਮ ਸਿੰਘ ਫਲੀਆਂਵਾਲਾ
Ad Position 24
No active advertisement