02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਮਿਊਨਿਸਟ ਪਾਰਟੀ ਮਾਓਵਾਦੀ ਆਗੂਆਂ, ਕਮੇਟੀ ਮੈਂਬਰਾਂ ਨੂੰ ਪੁਲਿਸ ਮੁਕਾਬਲਿਆਂ ਦੇ ਨਾਂ ਥੱਲੇ੍ਹ ਮਾਰਨ ਦੀ ਨਿਖੇਧੀ <br/>

Ad Position 21
No active advertisement
ਅਜੀਤ ਡੈਸਕ 23-11-2025
ਰਾਮਪੁਰਾ ਫੂਲ, 22 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਛੱਤੀਸਗੜ੍ਹ, ਆਂਧਰਾ ਸਰਹੱਦ ਉੱਪਰ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸਕੱਤਰ ਤਿ੍ਪਤੀ (ਦੇਵ ਜੀ), ਕੇਂਦਰੀ ਕਮੇਟੀ ਮੈਂਬਰ ਮਾਧਵੀ ਹਿੜਮਾ ਸਮੇਤ ਕੇਂਦਰੀ ਕਮੇਟੀ ਮੈਂਬਰਾਂ ਨੂੰ ਪੁਲਿਸ ਮੁਕਾਬਲਿਆਂ ਦੇ ਨਾਂ ਥੱਲੇ ਮਾਰਨ ਨੂੰ ਮੋਦੀ ਹਕੂਮਤ ਖ਼ਾਸ ਕਰ ਮਾਓਵਾਦੀ ਲਹਿਰ ਦੇ ਖ਼ੂਨ ਦੇ ਪਿਆਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਸਭ ਤੋਂ ਅਹਿਮ ਪ੍ਰਾਪਤੀ ਦੱਸਿਆ ਹੈ¢ ਇਨਕਲਾਬੀ ਕੇਂਦਰ ਪੰਜਾਬ ਨੇ ਇਨ੍ਹਾਂ ਝੂਠੇ ਮੁਕਾਬਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਗਿ੍ਫ਼ਤਾਰ ਕੀਤੇ ਆਗੂਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ¢ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ, ਮੁਖ਼ਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਭਾਜਪਾ-ਸੰਘ ਸਰਕਾਰ ਦੀ ਆਦਿਵਾਸੀ ਇਲਾਕਿਆਂ ਵਿਚ ਜੀਵਨ ਸੋਮੇ-ਜਲ, ਜੰਗਲ, ਜ਼ਮੀਨ ਬਚਾਉਣ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ/ਮਾਓਵਾਦੀਆਂ ਨੂੰ ਮਾਰ ਕੇ ਮੁਕਾਉਣ ਦੀ ਨੀਤੀ ਕਾਨੂੰਨ ਦੇ ਰਾਜ ਅਤੇ ਦੁਨੀਆਂ ਦੀ ਵੱਡੀ ਜਮਹੂਰੀਅਤ ਹੋਣ ਦੇ ਦਾਅਵੇ ਦੇ ਝੂਠ ਨੂੰ ਬੇਪਰਦ ਕਰਦੀ ਹੈ¢ ਉਨ੍ਹਾਂ ਕਿਹਾ ਕਿ ਅਦਾਲਤੀ ਪ੍ਰਬੰਧ ਵੀ ਮÏਨ ਰਹਿ ਕੇ ਹਕੂਮਤ ਦੇ ਜਾਬਰ ਹੱਲੇ ਨੂੰ ਜਾਇਜ਼ ਠਹਿਰਾ ਰਿਹਾ ਹੈ¢ਭਾਜਪਾ-ਸੰਘ ਦੀ ਅਗਵਾਈ ਵਾਲੀ ਮੋਦੀ-ਸ਼ਾਹ ਹਕੂਮਤ ਅਜਿਹਾ ਸਾਰਾ ਅਮਲ ਦੇਸ਼ ਖ਼ਾਸ ਕਰ ਲੱਖਾਂ ਲੱਖਾਂ ਆਦਿਵਾਸੀ/ਕਬਾਇਲੀ ਲੋਕਾਂ ਦੇ ਜੀਵਨ ਬਸਰ ਦੇ ਸਾਧਨਾਂ ਨੂੰ ਅਡਾਨੀ/ਅੰਬਾਨੀ ਜਿਹੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਕਰ ਰਹੀ ਹੈ¢ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਝੂਠੇ ਪੁਲਿਸ ਮੁਕਾਬਲੇ ਬੰਦ ਕੀਤੇ ਜਾਣ¢ ਹਿਰਾਸਤ 'ਚ ਰੱਖੇ ਮਾਓਵਾਦੀਆਂ, ਆਦਿਵਾਸੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ¢ਬਿਨਾਂ ਮੁਕੱਦਮਾ ਚਲਾਇਆਂ ਪੰਜ ਪੰਜ ਸਾਲ ਤੋਂ ਵੀ ਵੱਧ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿਆਸੀ ਕਾਰਕੁੰਨਾ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਖ਼ਾਸ ਕਰ ਮੁਸਲਿਮ ਧਾਰਮਿਕ ਗਿਣਤੀ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ¢ਆਗੂਆਂ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਵਾਲੀ ਮੋਦੀ ਹਕੂਮਤ ਦਾ ਇਹ ਹਮਲਾ ਮਾਓਵਾਦੀਆਂ/ਆਦਿਵਾਸੀਆਂ ਤੱਕ ਸੀਮਤ ਨਹੀਂ ਰਹੇਗਾ ਸਗੋਂ ਵਿਰੋਧ ਦੀ ਹਰ ਆਵਾਜ਼ ਨੂੰ ਜ਼ਬਰ ਰਾਹੀਂ ਕੁਚਲਣ ਦੇ ਰਾਹ ਅੱਗੇ ਵਧੇਗਾ¢ ਇਸ ਲਈ ਮੋਦੀ-ਸ਼ਾਹ ਜੁੰਡਲੀ ਦੇ ਅਤਿ ਜਾਬਰ ਫਾਸ਼ੀ ਹਮਲੇ ਖ਼ਿਲਾਫ਼ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ¢

Ad Position 22
No active advertisement
ਪਿਛਲੀ ਖ਼ਬਰ ਕੱਚੇ ਬਿਜਲੀ ਕਾਮਿਆਂ ਵਲੋਂ ਸੰਘਰਸ਼ ਦੀ ਰੂਪ ਰੇਖਾ ਸਬੰਧੀ ਮੀਟਿੰਗ <br/> ਅਗਲੀ ਖ਼ਬਰ ਪਿੰਡ ਬੱਲੋ੍ਹ 'ਚ ਨਗਰ ਕੀਰਤਨ ਦੇ ਸਬੰਧ 'ਚ ਸਫ਼ਾਈ ਮੁਹਿੰਮ ਵਿੱਢੀ <br/>
Ad Position 24
No active advertisement