02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਭਾਰਤ ਦੇ ਮੁੱਖ ਜੱਜ ਨਾਲ ਮੀਟਿੰਗ ਦੇ ਮੱਦੇਨਜ਼ਰ 3 ਅਗਸਤ ਨੂੰ ਇਕ ਦਿਨ ਲਈ ਬਹਾਲ ਰਹੇਗਾ ਅਦਾਲਤੀ ਕੰਮਕਾਜ - ਪ੍ਰਧਾਨ ਟੁਰਨਾ/ਸਕੱਤਰ ਸ਼ਰਮਾ

ਫ਼ਿਰੋਜ਼ਪੁਰ, 2 ਅਗਸਤ (ਰਾਕੇਸ਼ ਚਾਵਲਾ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਨੇ ਆਪਣੇ ਸਮੂਹ ਮੈਂਬਰਾਂ ਨੂੰ ਜਾਰੀ ਨੋਟਿਸ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਮਾਣਯੋਗ ਮੁੱਖ ਜੱਜ ਨਾਲ ਸੋਮਵਾਰ 3 ਅਗਸਤ ਨੂੰ ਇਕ ਮਹੱਤਵਪੂਰਨ ਮੀਟਿੰਗ ਨਿਰਧਾਰਤ ਕੀਤੀ ਗਈ ਹੈ। ਇਸ ਮੀਟਿੰਗ...

Ad Position 21
No active advertisement
ਅਜੀਤ ਡੈਸਕ 02-08-2026

ਫ਼ਿਰੋਜ਼ਪੁਰ, 2 ਅਗਸਤ (ਰਾਕੇਸ਼ ਚਾਵਲਾ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਨੇ ਆਪਣੇ ਸਮੂਹ ਮੈਂਬਰਾਂ ਨੂੰ ਜਾਰੀ ਨੋਟਿਸ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਮਾਣਯੋਗ ਮੁੱਖ ਜੱਜ ਨਾਲ ਸੋਮਵਾਰ 3 ਅਗਸਤ  ਨੂੰ ਇਕ ਮਹੱਤਵਪੂਰਨ ਮੀਟਿੰਗ ਨਿਰਧਾਰਤ ਕੀਤੀ ਗਈ ਹੈ। ਇਸ ਮੀਟਿੰਗ ਅਤੇ ਇਸ ਦੀ ਕਾਰਵਾਈ ਨੂੰ ਬਣਦਾ ਸਨਮਾਨ ਦੇਣ ਲਈ ਬਾਰ ਐਸੋਸੀਏਸ਼ਨ ਨੇ 3 ਅਗਸਤ ਨੂੰ ਸਿਰਫ਼ ਇਕ ਦਿਨ ਲਈ ਚੱਲ ਰਹੇ ‘ਨੋ ਵਰਕ’ ਅੰਦੋਲਨ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰਦਿਆਂ ਅਦਾਲਤੀ ਕੰਮਕਾਜ ਕਰਨ ਦਾ ਫ਼ੈਸਲਾ ਕੀਤਾ ਹੈ। ਬਾਰ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਫ਼ੈਸਲਾ ਕੇਵਲ ਇਕ ਦਿਨ ਲਈ ਹੀ ਲਾਗੂ ਰਹੇਗਾ। ਇਸ ਤੋਂ ਬਾਅਦ ਜੇਕਰ ਕੋਈ ਨਵੇਂ ਨਿਰਦੇਸ਼ ਜਾਰੀ ਨਹੀਂ ਹੁੰਦੇ ਹਨ ਤਾਂ ਚੱਲ ਰਿਹਾ ‘ਨੋ ਵਰਕ’ ਅੰਦੋਲਨ ਪਹਿਲਾਂ ਵਾਂਗ ਜਾਰੀ ਰਹੇਗਾ।
ਐਸੋਸੀਏਸ਼ਨ ਵਲੋਂ ਇਹ ਵੀ ਦੱਸਿਆ ਗਿਆ ਕਿ ਮਾਣਯੋਗ ਨਿਆਂਇਕ ਅਧਿਕਾਰੀਆਂ ਨੂੰ ਮੌਖਿਕ ਤੌਰ ’ਤੇ ਬੇਨਤੀ ਕੀਤੀ ਜਾਵੇਗੀ ਕਿ ਇਸ ਇਕ ਦਿਨ ਦੌਰਾਨ ਕਿਸੇ ਵੀ ਮੁਕੱਦਮੇਬਾਜ਼ ਜਾਂ ਵਕੀਲ ਦੇ ਵਿਰੁੱਧ ਕੋਈ ਪ੍ਰਤੀਕੂਲ ਹੁਕਮ ਜਾਰੀ ਨਾ ਕੀਤਾ ਜਾਵੇ ਅਤੇ ਬਾਰ ਦੇ ਇਸ ਫੈਸਲੇ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਟੁਰਨਾ, ਮੀਤ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਸਮੂਹ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ 3 ਅਗਸਤ ਨੂੰ ਅਦਾਲਤੀ ਕੰਮਕਾਜ ਵਿਚ ਸ਼ਮੂਲੀਅਤ ਕਰਨ ਅਤੇ ਬਾਰ ਐਸੋਸੀਏਸ਼ਨ ਦੇ ਅਗਲੇ ਫ਼ੈਸਲਿਆਂ ਦੀ ਪਾਲਣਾ ਕਰਨ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕਰਨ ਦਾ ਸੱਦਾ ਅਗਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਕਾਰ ਸਵਾਰਾਂ 'ਤੇ ਜਾਨਲੇਵਾ ਹਮਲਾ
Ad Position 24
No active advertisement