ਜ਼ੀਰਾ, 24 ਨਵੰਬਰ (ਰਜਨੀਸ਼ ਕਥੂਰੀਆ)-ਐਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਗੁਰਪ੍ਰੀਤ ਸਿੰਘ ਦਲਿਤ ਆਗੂ ਡਾ. ਕੇ. ਐਸ. ਕਮਲ ਦੇ ਸਨੇਰ ਰੋਡ ਜ਼ੀਰਾ ਵਿਖੇ ਸਥਿਤ ਦਫਤਰ ਵਿਖੇ ਪਹੁੰਚੇ ਜਿਥੇ ਡਾ. ਕੇ. ਐਸ. ਕਮਲ ਤੋਂ ਇਲਾਵਾ ਵਾਲਮੀਕਿ ਮੰਦਰ ਕਮੇਟੀ ਜ਼ੀਰਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਦੌਰਾਨ ਗੁਰਪ੍ਰੀਤ ਸਿੰਘ ਨੇ ਐਸ. ਸੀ. ਭਾਈਚਾਰੇ ਵਲੋਂ ਸਰਕਾਰੀ ਦਫ਼ਤਰਾਂ 'ਚ ਸਰਕਾਰੀ ਕੰਮਾਂ ਨਾਲ ਸੰਬੰਧਿਤ ਸ਼ਿਕਾਇਤਾਂ ਵਿਚ ਕੀਤੀ ਜਾ ਰਹੀ ਨਾਜਾਇਜ਼ ਦੇਰੀ 'ਤੇ ਚਿੰਤਾ ਪ੍ਰਗਟ ਕੀਤੀ ਗਈ | ਇਸ ਦੌਰਾਨ ਐਸ. ਸੀ. ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿਚ ਐਸ. ਸੀ. ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧ 'ਚ ਜਲਦੀ ਹੀ ਸਰਕਾਰੀ ਦੌਰਾ ਰੱਖਿਆ ਜਾਵੇਗਾ | ਜਿਸ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਦੌਰਾਨ ਐਸ. ਸੀ. ਭਾਈਚਾਰੇ ਦੀਆਂ ਸਰਕਾਰੀ ਦਫ਼ਤਰਾਂ 'ਚ ਸਰਕਾਰ ਨਾਲ ਸੰਬੰਧਿਤ ਕੰਮਾਂ ਦੀਆਂ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ | ਇਸ ਮੌਕੇ ਵਾਲਮੀਕਿ ਮੰਦਰ ਕਮੇਟੀ ਜ਼ੀਰਾ ਦੇ ਪ੍ਰਧਾਨ ਸਾਧੂ ਸਿੰਘ ਅਤੇ ਅਹੁਦੇਦਾਰ ਇਤਬਾਰੀ ਚੰਦ, ਪਰਮਜੀਤ ਸਿੰਘ, ਅਜੇ ਕੁਮਾਰ, ਕਾਕਾ ਰਾਮ, ਗੁਰਪ੍ਰੀਤ ਸਿੰਘ ਪੀਤਾ, ਰੁਪਿੰਦਰ ਸਿੰਘ ਤੋਂ ਇਲਾਵਾ ਅੰਡੋ, ਲਵਲੀ, ਕੁਲਦੀਪ ਸਿੰਘ, ਸੋਨੂੰ ਬੂਟਾ, ਵਿਜੇ ਫ਼ੌਜੀ, ਨਾਨਕ ਚੰਦ, ਕਰਨੈਲ ਸਿੰਘ, ਰਮੇਸ਼ ਕੁਮਾਰ, ਤਾਰਾ ਸਿੰਘ ਫ਼ੌਜੀ ਤੇ ਨਿਸ਼ਾਨ ਸਿੰਘ ਸਿੱਧੂ ਵਲੋਂ ਐਸ. ਸੀ. ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ |