ਮੱਖੂ, 24 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਜੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਦੀ ਮੀਟਿੰਗ ਗੁਰਵਿੰਦਰ ਸਿੰਘ ਢਿੱਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਹੋਈ | ਜਿਸ ਦੌਰਾਨ ਪਰਗਟ ਸਿੰਘ ਲਹਿਰਾ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਜਰਨੈਲ ਸਿੰਘ ਵਰਿਆਂ ਮੀਤ ਪ੍ਰਧਾਨ ਪੰਜਾਬ, ਬਾਜ਼ ਸਿੰਘ ਤਲਵੰਡੀ ਪ੍ਰਚਾਰ ਸਕੱਤਰ ਪੰਜਾਬ, ਸੁਬੇਗ ਸਿੰਘ ਫ਼ੌਜੀ ਪੈੱ੍ਰਸ ਸਕੱਤਰ ਪੰਜਾਬ, ਨਿਸ਼ਾਨ ਸਿੰਘ ਗਿੱਲ ਫ਼ੌਜੀ ਬਲਾਕ ਪ੍ਰਧਾਨ ਮੱਖੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੰਯੁਕਤ ਮੋਰਚਾ ਭਾਰਤ ਵਲੋਂ ਦਿੱਲੀ ਅੰਦੋਲਨ ਜਿੱਤਣ ਦੀ ਪੰਜਵੀਂ ਵਰ੍ਹੇਗੰਢ ਚੰਡੀਗੜ੍ਹ 23 ਸੈਕਟਰ 'ਚ ਮਨਾਈ ਜਾ ਰਹੀ ਹੈ, ਜਿਸ 'ਚ ਪੂਰੇ ਭਾਰਤ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਆਪਣੀ ਸ਼ਮੂਲੀਅਤ ਕਰੇਗੀ ਤੇ 26 ਨੂੰ ਚੰਡੀਗੜ੍ਹ 'ਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਕਿਸੇ ਵੀ ਆਗੂ ਵਰਕਰ ਨੇ ਕੋਈ ਬਹਾਨੇਬਾਜ਼ੀ ਨਹੀਂ ਬਣਾਉਣੀ | ਮੀਟਿੰਗ 'ਚ ਪਰਗਟ ਸਿੰਘ ਲਹਿਰਾ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਗੁਰਵਿੰਦਰ ਸਿੰਘ ਢਿੱਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਪੰਜਾਬ, ਜਰਨੈਲ ਸਿੰਘ ਵਰਿਆਂ ਮੀਤ ਪ੍ਰਧਾਨ ਪੰਜਾਬ, ਬਾਜ਼ ਸਿੰਘ ਤਲਵੰਡੀ ਪ੍ਰਚਾਰ ਸਕੱਤਰ ਪੰਜਾਬ, ਸੁਬੇਗ ਸਿੰਘ ਫ਼ੌਜੀ ਪੈੱ੍ਰਸ ਸਕੱਤਰ ਪੰਜਾਬ, ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਂਹਾਂਪਾੜੀ ਬਲਾਕ ਪ੍ਰਧਾਨ ਮੱਖੂ, ਸੁਰਿੰਦਰ ਸਿੰਘ ਪੀਰ ਮੁਹੰਮਦ ਮੀਤ ਜ਼ਿਲ੍ਹਾ ਫਿਰੋਜ਼ਪੁਰ, ਦਰਬਾਰਾ ਸਿੰਘ ਚਾਂਬ, ਸੂਰਤ ਸਿੰਘ ਤਲਵੰਡੀ, ਨੰਬਰਦਾਰ ਕੁਲਦੀਪ ਸਿੰਘ ਕਾਲੂ ਮੰਡਾਰ, ਟਹਿਲ ਸਿੰਘ ਤਲਵੰਡੀ, ਨਵਜੋਤ ਸਿੰਘ