15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਲੱਖੋਂ ਕੇ ਬਹਿਰਾਮ ਵਿਖੇ ਬਰਾਤੀਆਂ ਦੀ ਗੱਡੀ ਦੀ ਭੰਨਤੋੜ, ਕੁਝ ਔਰਤਾਂ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 25-11-2025
ਮਮਦੋਟ, 24 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਫ਼ਾਜ਼ਿਲਕਾ ਜ਼ਿਲੇ੍ਹ ਦੇ ਸਰਹੱਦੀ ਪਿੰਡ ਮੁੰਬੋ ਕੇ ਤੋਂ ਮਮਦੋਟ ਨਜ਼ਦੀਕੀ ਪਿੰਡ ਲੱਖਾ ਸਿੰਘ ਵਾਲਾ ਵਿਖੇ ਆ ਰਹੀ ਬਰਾਤ ਦੀ ਇਕ ਗੱਡੀ ਨੂੰ ਲੱਖੋਂ ਕੇ ਬਹਿਰਾਮ ਤੋ ਥੋੜਾ ਅੱਗੇ ਨਹਿਰ ਦੇ ਪੁਲ ਨਜ਼ਦੀਕ ਹੋਰ ਕਾਰ 'ਤੇ ਸਵਾਰ ਹੋ ਕੇ ਆਏ ਅੱਧੀ ਦਰਜਨ ਵਿਅਕਤੀਆਂ ਵਲੋਂ ਘੇਰ ਕੇ ਭੰਨਤੋੜ ਕੀਤੀ ਗਈ, ਕੁਝ ਬਰਾਤੀਆਂ ਨੂੰ ਸੱਟਾਂ ਵੀ ਮਾਰੀਆਂ ਤੇ ਬਰਾਤੀਆਂ ਅਨੁਸਾਰ ਹਮਲਾਵਰ ਇਕ ਵਿਅਕਤੀ ਦਾ ਸੋਨੇ ਦਾ ਕੜਾ ਤੇ ਚੇਨ ਅਤੇ ਔਰਤਾਂ ਦੇ ਗੱਲਾਂ 'ਚ ਪਾਏ ਗਹਿਣੇ ਵੀ ਖੋਹ ਕੇ ਲੈ ਗਏ ਹਨ | ਭੰਨਤੋੜ ਦਾ ਸ਼ਿਕਾਰ ਹੋਈ ਬਰਾਤ ਵਾਲੀ ਕਾਰ 'ਚ ਸਵਾਰ ਸੁਖਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਤੁਲਸਾ ਸਿੰਘ ਵਾਸੀ ਲਖਮੀਰ ਕੇ ਹਿਠਾੜ ਤੇ ਔਰਤਾਂ ਨੇ ਦੱਸਿਆਂ ਕਿ ਉਹ ਫ਼ਾਜ਼ਿਲਕਾ ਦੇ ਪਿੰਡ ਮੁੰਬੋ ਕੇ ਤੋਂ ਕਾਰ ਰਾਹੀਂ ਪਿੰਡ ਲੱਖਾ ਸਿੰਘ ਵਾਲਾ ਵਿਖੇ ਬਰਾਤ ਆ ਰਹੇ ਸਨ ਕਿ ਇਥੇ ਅਚਨਚੇਤ ਇਕ ਕਾਰ 'ਤੇ ਸਵਾਰ ਹੋ ਕੇ ਆਏ ਗੌਰਵ ਪੁੱਤਰ ਕਰਨੈਲ ਸਿੰਘ ਤੇ ਰਾਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮੁੰਬਾ ਸਮੇਤ ਅੱਧੀ ਦਰਜਨ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਹਮਲਾ ਕਰਦਿਆਂ ਕਾਰ ਦੀ ਬੁਰੀ ਤਰ੍ਹਾਂ ਭੰਨਤੋੜ ਅਤੇ ਉਨ੍ਹਾਂ 'ਤੇ ਹਮਲਾ ਅਤੇ ਕੁੱਟਮਾਰ ਕਰਦਿਆਂ ਜਾਂਦੇ ਹੋਏ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ | ਵਾਰਦਾਤ ਦਾ ਪਤਾ ਚੱਲਦਿਆਂ ਥਾਣਾ ਲੱਖੋਂ ਕੇ ਬਹਿਰਾਮ ਦੇ ਮੁਖੀ ਸਬ ਇੰਸਪੈਕਟਰ ਪਰਮਜੀਤ ਕੌਰ ਤੇ ਡੀ. ਐੱਸ. ਪੀ. ਗੁਰੂਹਰਸਹਾਏ ਰਾਜਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਜਿਨ੍ਹਾਂ ਵਲੋਂ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਤੋਂ ਪੁੱਛ ਪੜਤਾਲ ਕੀਤੀ ਗਈ | ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ. ਐੱਸ. ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਅਨੁਸਾਰ ਇਨ੍ਹਾਂ ਦਾ ਪਹਿਲਾਂ ਵਿਆਹ 'ਤੇ ਲੱਗੇ ਡੀ. ਜੀ. ਦੌਰਾਨ ਕਿਸੇ ਗਾਣੇ ਨੂੰ ਲੈ ਕੇ ਬੋਲ-ਬੁਲਾਰਾ ਜਾਂ ਤਕਰਾਰ ਹੋਇਆ ਸੀ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ | ਉਨ੍ਹਾਂ ਦੱਸਿਆ ਕਿ ਵਾਰਦਾਤ ਸੰਬੰਧੀ ਪੂਰੀ ਜਾਣਕਾਰੀ ਇਕੱਤਰ ਕਰਨ ਤੋ ਬਾਅਦ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਮਦੋਟ ਵਿਖੇ ਸੜਕਾਂ ਤੇ ਸਾਫ਼-ਸਫ਼ਾਈ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਸੁਧਾਰ ਕਮੇਟੀ ਨੇ ਨਗਰ ਪੰਚਾਇਤ ਮੂਹਰੇ ਦਿੱਤਾ ਧਰਨ... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੱਲ੍ਹ ਵੱਡੀ ਗਿਣਤੀ 'ਚ ਪਹੁੰਚਣਗੇ ਆਗੂ ਅਤੇ ਵਰਕਰ-ਕਿਸਾਨ ਆਗੂ
Ad Position 24