16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮਮਦੋਟ ਵਿਖੇ ਸੜਕਾਂ ਤੇ ਸਾਫ਼-ਸਫ਼ਾਈ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਸੁਧਾਰ ਕਮੇਟੀ ਨੇ ਨਗਰ ਪੰਚਾਇਤ ਮੂਹਰੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 25-11-2025
ਮਮਦੋਟ, 24 ਨਵੰਬਰ (ਸੁਖਦੇਵ ਸਿੰਘ ਸੰਗਮ/ਰਜਿੰਦਰ ਸਿੰਘ ਹਾਂਡਾ)-ਪਿਛਲੇ ਦੋ ਸਾਲ ਤੋਂ ਸ਼ੁਰੂ ਹੋਏ ਕਸਬਾ ਮਮਦੋਟ ਵਿਖੇ ਸੀਵਰੇਜ ਪਾਉਣ ਦੇ ਕੰਮ ਕਾਰਨ ਪੁੱਟੀਆਂ ਗਈਆਂ ਸੜਕਾਂ ਨੂੰ ਦੁਬਾਰਾ ਨਾ ਬਣਾਏ ਜਾਣ ਤੋਂ ਦੁਖੀ ਸਥਾਨਕ ਦੁਕਾਨਦਾਰਾਂ, ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਕਾਦੀਆਂ, ਕਿਸਾਨ ਯੂਨੀਅਨ ਪੰਜਾਬ, ਕਿਸਾਨ ਯੂਨੀਅਨ ਮਝੈਲ, ਕਿਸਾਨ ਯੂਨੀਅਨ ਸਿੱਧੂਪੁਰ ਸਮੇਤ ਵੱਖ-ਵੱਖ ਕਿਸਾਨ ਯੂਨੀਅਨਾਂ ਤੇ ਆਮ ਸ਼ਹਿਰੀਆਂ ਵਲੋਂ ਨਗਰ ਪੰਚਾਇਤ ਦਫ਼ਤਰ ਮਮਦੋਟ ਮੂਹਰੇ ਵਿਸ਼ਾਲ ਧਰਨਾ ਦਿੱਤਾ ਅਤੇ ਇਸ ਮੌਕੇ ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਇਕ ਸੁਰ ਹੁੰਦਿਆਂ ਕਿਹਾ ਗਿਆ ਕਿ ਦੋ ਸਾਲਾਂ ਤੋਂ ਸ਼ਹਿਰ ਦੀ ਬਦਤਰ ਹਾਲਤ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਚੌਪਟ ਹੋ ਕੇ ਰਹਿ ਗਏ ਹਨ ਅਤੇ ਨਗਰ ਪੰਚਾਇਤ ਦੇ ਅਧਿਕਾਰੀ, ਸੰਬੰਧਿਤ ਠੇਕੇਦਾਰ ਵਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ | ਇਸ ਮੌਕੇ ਕਿਸਾਨਾਂ, ਵਪਾਰੀਆਂ ਖ਼ਾਸਕਰ ਨੌਜਵਾਨ ਵਰਗ ਨੇ ਕਿਹਾ ਕਿ ਜਦੋਂ ਤੱਕ ਮਮਦੋਟ ਦੀਆਂ ਸੜਕਾਂ ਬਣਾਉਣ, ਸੀਵਰੇਜ ਸਿਸਟਮ ਚਾਲੂ ਕਰਨ ਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਮ ਚਾਲੂ ਨਹੀਂ ਹੋ ਜਾਂਦਾ, ਉਦੋਂ ਤੱਕ ਰੋਸ ਧਰਨਾ ਜਾਰੀ ਰਹੇਗਾ | ਇਸ ਮੌਕੇ ਪ੍ਰਸ਼ਾਸਨ ਦੀ ਤਰਫ਼ੋਂ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਚੰਦਰ ਤੇ ਨਗਰ ਪੰਚਾਇਤ ਮਮਦੋਟ ਦੇ ਅਧਿਕਾਰੀਆਂ ਵਲੋਂ ਧਰਨਾਕਾਰੀਆਂ ਨਾਲ ਗੱਲ ਕਰਨ ਲਈ ਮੌਕੇ 'ਤੇ ਪੁੱਜੇ ਸਨ | ਇਸ ਮੌਕੇ ਹਰਸਿਮਰਨ ਸਿੰਘ ਬਾਵਾ ਵੈਰੜ, ਜੋਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬਾਦਲ, ਚਮਕੌਰ ਸਿੰਘ ਟਿੱਬੀ ਅਕਾਲੀ ਆਗੂ, ਗੁਰਸੇਵਕ ਸਿੰਘ ਧਾਲੀਵਾਲ ਸੂਬਾ ਆਗੂ ਭਾਕਿਯੂ ਮਝੈਲ, ਜੋਗਾ ਸਿੰਘ ਮੁਰਕਵਾਲਾ ਅਕਾਲੀ ਆਗੂ, ਜੱਜਬੀਰ ਸਿੰਘ ਸਰਕਲ ਪ੍ਰਧਾਨ, ਵਿਕੀ ਵਿਨਾਇਕ ਪ੍ਰਧਾਨ, ਵਿਕੀ ਮਦਾਨ, ਸੰਦੀਪ ਚਾਵਲਾ ਪ੍ਰਧਾਨ ਭਾਜਪਾ, ਸੂਰਤ ਸਿੰਘ ਅਕਾਲੀ ਦਲ ਅੰਮਿ੍ਤਸਰ, ਕਾਂਗਰਸ ਦੇ ਹਲਕਾ ਇੰਚਾਰਜ ਆਸ਼ੂ ਬੰਗੜ, ਸ਼ਾਮ ਲਾਲ ਭੋਲੇਵਾਸੀਆ ਪ੍ਰਧਾਨ ਗਊਸ਼ਾਲਾ, ਹਰਭੇਜ ਸਿੰਘ ਖਾਰਾ ਬਲਾਕ ਪ੍ਰਧਾਨ ਲੱਖੋਵਾਲ, ਕੰਵਲਦੀਪ ਸਿੰਘ, ਮਹਿੰਦਰ ਸਿੰਘ ਵਧਾਵਨ, ਰਾਜੀਵ ਚੌਪੜਾ, ਕਾਲੀ ਮਨਚੰਦਾ, ਮਨਪ੍ਰੀਤ ਸਿੰਘ ਪ੍ਰਧਾਨ ਭਾਕਿਯੂ ਕਾਦੀਆਂ, ਰਿੱਕੀ ਧਵਨ, ਵਰਿੰਦਰ ਸਿੰਘ ਵੈਰੜ ਨੰਬਰਦਾਰ, ਸੁਰਿੰਦਰ ਕਾਲਾ ਪ੍ਰਧਾਨ ਅਕਾਲੀ ਦਲ ਬਾਦਲ, ਅਸ਼ੋਕ ਸਹਿਗਲ, ਅਮਿਤਾਭ ਸਿੱਧੂ, ਕਿੱਕਰ ਸਿੰਘ, ਪ੍ਰਧਾਨ ਰੋਲਾ ਸਿੰਘ, ਭਾਜਪਾ ਆਗੂ ਭਗਵਾਨ ਸ਼ਰਮਾ, ਪੁਸ਼ਪਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਆਦੀ ਨੌਜਵਾਨ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਲੱਖੋਂ ਕੇ ਬਹਿਰਾਮ ਵਿਖੇ ਬਰਾਤੀਆਂ ਦੀ ਗੱਡੀ ਦੀ ਭੰਨਤੋੜ, ਕੁਝ ਔਰਤਾਂ ਜ਼ਖ਼ਮੀ
Ad Position 24