16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਹੈਰੋਇਨ ਦਾ ਆਦੀ ਨੌਜਵਾਨ ਪੁਲਿਸ ਨੇ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 25-11-2025
ਫਿਰੋਜ਼ਪੁਰ, 24 ਨਵੰਬਰ (ਸੁਖਵਿੰਦਰ ਸਿੰਘ)-ਨਸ਼ੇ ਦੇ ਵੱਧਦੇ ਰੁਝਾਨ ਨੇ ਨੌਜਵਾਨੀ ਨੂੰ ਤੇਜ਼ੀ ਨਾਲ ਆਪਣੀ ਲਪੇਟ 'ਚ ਲਿਆ ਹੋਇਆ ਹੈ | ਇਸ ਕੜੀ 'ਚ ਸਿਟੀ ਪੁਲਿਸ ਨੇ ਇਕ ਨੌਜਵਾਨ ਨੂੰ ਹੈਰੋਇਨ ਦਾ ਨਸ਼ਾ ਕਰਦੇ ਨੂੰ ਲਾਈਟਰ ਤੇ ਸਿਲਵਰ ਪੇਪਰ ਸਮੇਤ ਕਾਬੂ ਕਰਕੇ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ | ਸਿਟੀ ਥਾਣਾ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਦੌਰਾਨ-ਏ-ਗਸ਼ਤ ਜਦ ਪੁਲਿਸ ਪਾਰਟੀ ਚਾਵਲਾ ਹੋਟਲ ਤੋਂ ਅੰਦਰ ਸੱਜੇ ਹੱਥ ਗਲੀ 'ਚ ਮੁੜੀ ਤੇ ਸਾਹਮਣੇ ਮਾਲਵਾ ਖ਼ਾਲਸਾ ਸਕੂਲ ਦੀ ਕੰਧ ਨਾਲ ਇਕ ਨੌਜਵਾਨ ਬੈਠਾ ਹੋਇਆ ਦਿਖਾਈ ਦਿੱਤਾ ਜੋ ਮੱਧਮ ਰੌਸ਼ਨੀ 'ਚ ਸਿਲਵਰ ਪੇਪਰ ਨਾਲ ਧੰੂਏਾ ਨੂੰ ਨੱਕ ਨਾਲ ਖਿੱਚ ਰਿਹਾ ਸੀ, ਜਿਸ ਨੂੰ ਕਾਬੂ ਕਰਕੇ ਨਾਂਅ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਂਅ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਮੋਹਨ ਲਾਲ ਵਾਸੀ ਬਸਤੀ ਗੋਲ ਬਾਗ਼ ਫਿਰੋਜ਼ਪੁਰ ਸ਼ਹਿਰ ਦੱਸਿਆ | ਜਿਸ ਨੂੰ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ ਤੇ ਇਥੇ ਖਾਲੀ ਜਗ੍ਹਾ 'ਤੇ ਹੈਰੋਇਨ ਦਾ ਸੇਵਨ ਕਰ ਰਿਹਾ ਸੀ |
Ad Position 22
No active advertisement
ਪਿਛਲੀ ਖ਼ਬਰ ਵਧ ਰਹੇ ਮਾਨਸਿਕ ਤਣਾਅ ਸੰਬੰਧੀ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਮਮਦੋਟ ਵਿਖੇ ਸੜਕਾਂ ਤੇ ਸਾਫ਼-ਸਫ਼ਾਈ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਸੁਧਾਰ ਕਮੇਟੀ ਨੇ ਨਗਰ ਪੰਚਾਇਤ ਮੂਹਰੇ ਦਿੱਤਾ ਧਰਨ...
Ad Position 24