16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਵਧ ਰਹੇ ਮਾਨਸਿਕ ਤਣਾਅ ਸੰਬੰਧੀ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-11-2025
ਜ਼ੀਰਾ, 24 ਨਵੰਬਰ (ਪ੍ਰਤਾਪ ਸਿੰਘ ਹੀਰਾ)-ਮਨੁੱਖ ਅੰਦਰ ਤੇਜ਼ੀ ਨਾਲ ਵੱਧ ਰਹੇ ਮਾਨਸਿਕ ਤਣਾਅ ਡਿਪਰੈਸ਼ਨ ਸੰਬੰਧੀ ਜ਼ੀਰਾ ਵਿਖੇ ਦਿਮਾਗ਼ੀ ਪਾਵਰ ਸੈਸ਼ਨ ਲਾਈਵ ਹਿਪਨੋਟਾਈਜ਼ ਪ੍ਰੋਗਰਾਮ ਕਰਵਾਇਆ | ਸ਼ਹਿਨਸ਼ਾਹ ਪੈਲੇਸ 'ਚ ਕਰਵਾਏ ਵਿਸ਼ਾਲ ਦਿਮਾਗ਼ੀ ਪਾਵਰ ਪ੍ਰੋਗਰਾਮ ਵਿਚ ਮੁੱਖ ਬੁਲਾਰੇ ਭਾਈ ਹਰਜਿੰਦਰ ਸਿੰਘ ਮਾਝੀ ਤੇ ਕੁਲਦੀਪ ਸਿੰਘ ਮੱਧੋਕੇ ਨੇ ਵਿਗਿਆਨਿਕ ਤਰੀਕੇ ਨਾਲ ਹਿਪਨੋਥਰੈਪੀ ਰਾਹੀਂ ਚੇਤਨ ਮਨ ਤੱਕ ਪਹੁੰਚ ਕਰਕੇ ਤਣਾਅ ਡਰ ਸੰਕੋਚ ਵਰਗੀਆਂ ਬਿਮਾਰੀਆਂ ਨੂੰ ਹੱਲ ਕਰਨ ਦੀ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਹਿਪਨੋਥਰੈਪੀ ਇਕ ਪਵਿੱਤਰ ਤੇ ਵਿਗਿਆਨਿਕ ਥਰੈਪੀ ਹੈ ਜੋ ਮਨੁੱਖੀ ਭਲਾਈ ਦੇ ਰਾਹ ਖੋਲ੍ਹਦੀ ਹੈ ਅਤੇ ਇਸ ਤਰ੍ਹਾਂ ਦੇ ਸੈਸ਼ਨ ਹਰ ਪਿੰਡ ਅਤੇ ਸ਼ਹਿਰ ਵਿਚ ਹੋਣੇ ਜ਼ਰੂਰੀ ਹਨ ਤਾਂ ਜੋ ਲੋਕ ਆਪਣੇ ਮਨ ਦੀ ਪਾਜ਼ੀਟਿਵ ਨੂੰ ਬਰਕਰਾਰ ਰੱਖ ਸਕਣ | ਇਸ ਮੌਕੇ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਮਨ ਦੀ ਕਾਰਗੁਜ਼ਾਰੀ ਬਾਰੇ ਪ੍ਰਾਜੈਕਟ ਰਾਹੀਂ ਵਿਸਥਾਰ ਪੂਰਨ ਜਾਣਕਾਰੀ ਦਿੱਤੀ | ਪ੍ਰੋਗਰਾਮ ਦਾ ਸੰਚਾਲਕ ਵੈਦ ਬਗ਼ੀਚਾ ਸਿੰਘ ਕੋਟਕਪੂਰਾ ਵਲੋਂ ਕੀਤਾ | ਇਸ ਮੌਕੇ ਜਗਜੀਤ ਸਿੰਘ ਰਾਊਕੇ ਵਲੋਂ ਮਾਂ ਬੋਲੀ ਤੇ ਵਾਤਾਵਰਨ ਸੰਬੰਧੀ ਉਤਪਾਦਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਦਾ ਪ੍ਰੋਗਰਾਮ 'ਚ ਸੇਵਾਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ, ਹਰ ਭਗਵਾਨ ਸਿੰਘ ਭੋਲਾ, ਲਖਵੀਰ ਸਿੰਘ ਗਿੱਲ ਗਾਦੜੀ ਵਾਲਾ, ਤਰਸੇਮ ਸਿੰਘ ਰੂਪ, ਜਸਵੰਤ ਸਿੰਘ ਨਾਮਦੇਵ, ਕੁਲਦੀਪ ਕੌਰ ਸਰਪੰਚ ਕੋਹਾਲਾ, ਦਲਜੀਤ ਸਿੰਘ, ਸਤਨਾਮ ਸਿੰਘ ਕੁਹਾਲਾ, ਅਮਨਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਨੇ ਵਿੱਦਿਅਕ ਟੂਰ ਲਿਜਾਇਆ ਅਗਲੀ ਖ਼ਬਰ ਹੈਰੋਇਨ ਦਾ ਆਦੀ ਨੌਜਵਾਨ ਪੁਲਿਸ ਨੇ ਕੀਤਾ ਕਾਬੂ
Ad Position 24