ਖੋਸਾ ਦਲ ਸਿੰਘ, 24 ਨਵੰਬਰ (ਮਨਪ੍ਰੀਤ ਸਿੰਘ ਸੰਧੂ)-ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੜਾਣਾ ਵਲੋਂ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਹੀ ਮੋਹਰੀ ਰਿਹਾ ਹੈ | ਇਸ ਦੇ ਲਈ ਬੱਚਿਆਂ ਦੇ ਮਨੋਰੰਜਨ ਤੇ ਮਾਨਸਿਕ ਵਿਕਾਸ ਨੂੰ ਪ੍ਰੈਕਟੀਕਲ ਰੂਪ ਦੇ ਵਜੋਂ ਹਰ ਸਾਲ ਵਿੱਦਿਅਕ ਟੂਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਹ ਜਾਣਕਾਰੀ ਸਕੂਲ ਪਿ੍ੰਸੀਪਲ ਪੰਪਲ ਸ਼ਰਮਾ ਨੇ ਦਿੰਦਿਆਂ ਦੱਸਿਆ ਕਿ ਇਸ ਸਾਲ ਵੀ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਨਾਮੀ ਸਥਾਨਾਂ ਜਿਵੇਂ ਕਿ ਛੱਤਬੀੜ, ਚਿੜੀਆ ਘਰ ਵਿਚ ਬੱਚਿਆਂ ਨੂੰ ਜੀਵ-ਜੰਤੂਆਂ ਨਾਲ ਪਿਆਰ ਅਤੇ ਉਨ੍ਹਾਂ ਦੀ ਦੇਖਭਾਲ ਦੇ ਢੰਗਾਂ ਬਾਰੇ ਦੱਸਦਿਆਂ ਹੋਇਆ ਕੁਦਰਤ ਦੀ ਸੰਭਾਲ ਤੇ ਉਸ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਰਾੱਕ ਗਾਰਡਨ ਦਿਖਾਇਆ, ਜਿਸ 'ਚ ਵਾਧੂ/ਫ਼ਾਲਤੂ ਸਾਮਾਨ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਨਵੀਆਂ ਕਾਢਾਂ ਕੱਢਣ ਦਾ ਨਮੂਨਾ ਪੇਸ਼ ਕੀਤਾ ਗਿਆ ਤੇ ਬਾਅਦ 'ਚ ਸੁਖਨਾ ਲੇਕ 'ਤੇ ਲਿਜਾ ਕੇ ਕੁਦਰਤ ਦੀ ਰੂਹ ਨਾਲ ਜਾਣੰੂ ਕਰਵਾਇਆ | ਫਿਰ ਬੱਚਿਆਂ ਦੇ ਲੰਚ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ | ਬੱਚਿਆਂ ਤੇ ਅਧਿਆਪਕਾਂ ਨੇ ਖ਼ੂਬ ਮਨੋਰੰਜਨ ਅਤੇ ਨੱਚ ਗਾ ਕੇ ਅਨੰਦ ਮਾਣਿਆ |