ਜ਼ੀਰਾ, 24 ਨਵੰਬਰ (ਪ੍ਰਤਾਪ ਸਿੰਘ ਹੀਰਾ)-ਸਹਾਰਾ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਕਲੱਬ ਵਲੋਂ ਪਿਛਲੇ ਦਿਨੀਂ ਹੜ੍ਹ ਪੀੜਤ ਲੋੜਵੰਦ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ ਡੀ. ਏ. ਪੀ. ਖਾਦ ਤੇ ਡੀਜ਼ਲ ਦੇ ਖ਼ਰਚਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ | ਮੀਟਿੰਗ ਦੌਰਾਨ ਉਨ੍ਹਾਂ ਜ਼ੀਰਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜ਼ੀਰਾ ਫ਼ਿਰੋਜ਼ਪੁਰ ਰੋਡ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਕਾਰਨ ਸੜਕ ਦੇ ਦੋਨੇ ਪਾਸੇ ਦੇ ਬਰਮ ਉੱਚੇ ਹੋ ਗਏ ਹਨ | ਉੱਚੇ ਬਰਮਾ ਕਾਰਨ ਕਈ ਹਾਦਸੇ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਵੀ ਸੜਕ ਦੇ ਦੋਨਾਂ ਪਾਸਿਆਂ 'ਤੇ ਲੁੱਕ ਨਹੀਂ ਪਾਈ ਗਈ ਤੇ ਅਕਸਰ ਹੀ ਮੋਟਰਸਾਈਕਲ ਤੇ ਹੋਰ ਰਾਹਗੀਰ ਡਿਗ ਕੇ ਸੱਟਾਂ ਖਾ ਚੁੱਕੇ ਹਨ | ਉਨ੍ਹਾਂ ਸੰਬੰਧਿਤ ਵਿਭਾਗ ਨੂੰ ਬੇਨਤੀ ਕੀਤੀ ਕਿ ਸੜਕ ਦੇ ਬਰਮ ਠੀਕ ਕਰਵਾਏ | ਇਸ ਮੌਕੇ ਮੀਟਿੰਗ 'ਚ ਜਨਰਲ ਸਕੱਤਰ ਹਰਬੰਸ ਸਿੰਘ ਸ਼ੇਖ਼ਾ, ਖ਼ਜ਼ਾਨਚੀ ਜਸਵਿੰਦਰ ਸਿੰਘ ਖ਼ਾਲਸਾ, ਪਰਮਜੀਤ ਵਿਦਿਆਰਥੀ, ਜਸਵਿੰਦਰ ਪਾਲ ਸਿੰਘ ਸੋਨੂੰ, ਜਸਵੰਤ ਸਿੰਘ ਨਾਮਦੇਵ, ਅੰਗਰੇਜ਼ ਸਿੰਘ ਅਟਵਾਲ, ਦਲਬੀਰ ਸਿੰਘ ਜੀ, ਜਰਨੈਲ ਸਿੰਘ ਭੁੱਲਰ ਆਦਿ ਮੈਂਬਰ ਹਾਜ਼ਰ ਸਨ |