16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਿਊ ਪੈਰਾਡਾਈਜ਼ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-11-2025
ਜ਼ੀਰਾ, 24 ਨਵੰਬਰ (ਪ੍ਰਤਾਪ ਸਿੰਘ ਹੀਰਾ)-ਮੱਖੂ ਰੋਡ ਜ਼ੀਰਾ ਵਿਖੇ ਸਥਿਤ ਨਿਊ ਪੈਰਾਡਾਈਜ਼ ਸੀਨੀਅਰ ਸੈਕੰਡਰੀ ਸਕੂਲ 'ਚ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਪ੍ਰੋਗਰਾਮ ਕਰਾਇਆ | ਇਸ ਦੌਰਾਨ ਨੌਵੀਂ ਕਲਾਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਤੇ ਸਾਥੀਆਂ ਵਲੋਂ ਜਪੁਜੀ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਅਤੇ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨਵਨੀਤ ਕੌਰ ਤੇ ਪ੍ਰਨੀਤ ਕੌਰ ਵਲੋਂ ਗੁਰੂ ਤੇਗ ਬਹਾਦਰ ਜੀ ਵਲੋਂ ਉਚਾਰੇ ਨੌਵੇਂ ਮਹੱਲੇ ਦੇ ਸਲੋਕ ਸ਼ਬਦ ਰੂਪ ਵਿਚ ਸੁਣਾਏ ਗਏ | ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਲਖਵਿੰਦਰ ਸਿੰਘ ਐਮ. ਡੀ. ਮੈਡਮ ਜਸਪ੍ਰੀਤ ਕੌਰ ਤੇ ਸਕੂਲ ਮੁਖੀ ਸਤਿੰਦਰ ਸਿੰਘ ਵਲੋਂ ਗੁਰੂ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਗੁਰੂ ਜੀ ਦੀ ਅਦਭੁਤ ਸ਼ਹਾਦਤ ਸਾਨੂੰ ਅੱਜ ਵੀ ਸੱਚ ਤੇ ਇਨਸਾਫ਼ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਹਿੰਮਤ ਦਲੇਰੀ ਨਿਮਰਤਾ ਤੇ ਪਰਉਪਕਾਰੀ ਗੁਣਾਂ ਦੀ ਸਿੱਖਿਆ ਮਿਲਦੀ ਹੈ | ਇਸ ਮੌਕੇ ਹਰਮਨਦੀਪ ਸਿੰਘ, ਸਾਹਿਲ ਅਰੋੜਾ, ਮੈਡਮ ਨੇਹਾ, ਮੈਡਮ ਅਰੁਣ ਬਾਲਾ, ਪਵਨਦੀਪ ਕੌਰ, ਮੈਡਮ ਸੁਮਨ, ਨਵਜੋਤ ਕੌਰ, ਨਰਿੰਦਰ ਕੌਰ, ਪਰਮਿੰਦਰ ਕੌਰ, ਹਰਨੂਰ ਕੌਰ, ਹਰਜੀਤਪਾਲ ਕੌਰ, ਗੁਰਪ੍ਰੀਤ ਕੌਰ, ਖ਼ੁਸ਼ਦੀਪ ਕੌਰ, ਮੈਡਮ ਪੂਜਾ, ਮੈਡਮ ਜੋਤੀ ਤੇ ਜਸਵਿੰਦਰ ਕੌਰ ਆਦਿ ਸਕੂਲ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸਹਾਰਾ ਕਲੱਬ ਦੀ ਮੀਟਿੰਗ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ <br/>
Ad Position 24