16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਐੱਸ. ਕੇ. ਡੇਅਰੀ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ <br/>

Ad Position 21
No active advertisement
ਅਜੀਤ ਡੈਸਕ 25-11-2025
ਮੱਲਾਂਵਾਲਾ, 24 ਨਵੰਬਰ (ਗੁਰਦੇਵ ਸਿੰਘ)-ਮੱਲਾਂਵਾਲਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਐੱਸ. ਕੇ. ਡੇਅਰੀ ਨੂੰ ਬੀਤੀ ਰਾਤ ਅੱਗ ਲੱਗ ਜਾਣ ਕਾਰਨ ਡੇਅਰੀ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਘਟਨਾ ਸੰਬੰਧੀ ਡੇਅਰੀ ਮਾਲਕ ਗੁਲਸ਼ਨ ਕੁਮਾਰ ਪੁੱਤਰ ਰੌਸ਼ਨ ਲਾਲ ਨੇ ਦੱਸਿਆ ਕਿ ਅੱਜ ਤੜਕਸਾਰ ਸਵੇਰੇ 4 ਵਜੇ ਕਿਸੇ ਰਾਹਗੀਰ ਦਾ ਉਸ ਨੂੰ ਫ਼ੋਨ ਆਇਆ ਕਿ ਉਸ ਦੀ ਡੇਅਰੀ ਨੂੰ ਅੱਗ ਲੱਗ ਗਈ ਹੈ ਅਤੇ ਜਦ ਉਹ ਮੌਕੇ 'ਤੇ ਪਹੰੁਚ ਵੇਖਿਆ ਤਾਂ ਡੇਅਰੀ ਨੂੰ ਲੱਗੀ ਅੱਗ ਭਿਆਨਕ ਰੂਪ ਧਾਰ ਚੁੱਕੀ ਸੀ, ਜੋ ਕਾਫ਼ੀ ਜੱਦੋ-ਜਹਿਦ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਪਰ ਡੇਅਰੀ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ | ਡੇਅਰੀ ਮਾਲਕ ਨੇ ਦੱਸਿਆ ਕਿ ਅੱਗ ਨਾਲ ਡੇਅਰੀ ਅੰਦਰ ਪਿਆ ਦੇਸੀ ਘੀ, ਦੁੱਧ, ਦਹੀ, ਪਨੀਰ, ਫ਼ਰਿਜਾਂ, ਕੰਡੇ, ਇਨਵਰਟਰ ਆਦਿ ਜ਼ਰੂਰੀ ਵਸਤੂਆਂ ਦੇ ਨਾਲ-ਨਾਲ ਸਾਡੀ ਡੇਅਰੀ ਪਿੱਛੇ ਸਾਡੇ ਰਿਹਾਇਸ਼ੀ ਮਕਾਨ ਦਾ ਕੰਮ ਚੱਲ ਰਿਹਾ ਸੀ, ਜਿਸ ਦਾ ਕਾਫ਼ੀ ਸਾਮਾਨ ਡੇਅਰੀ ਅੰਦਰ ਪਿਆ ਸੀ, ਉਹ ਵੀ ਸੜ ਕੇ ਸੁਆਹ ਹੋ ਗਿਆ | ਉਕਤ ਘਟਨਾ ਤੋਂ ਦੁਖੀ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਮੱਲਾਂਵਾਲਾ ਕਸਬੇ ਨੂੰ ਵੀ ਇਕ ਫਾਇਰ ਬਿ੍ਗੇਡ ਗੱਡੀ ਮੁਹੱਈਆ ਕਰਵਾਈ ਜਾਵੇ, ਜਿਸ ਨਾਲ ਕਿ ਇਹੋ ਜਿਹੀਆਂ ਅਣ ਸੁਖਾਵੀਂਆਂ ਘਟਨਾ 'ਤੇ ਕਾਬੂ ਪਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਗੋਲਡੀ ਮੁਸਾਫਿਰ ਨੇ ਪਿੰਡ ਮਲੂਕਪੁਰਾ 'ਚ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਧਾਇਕ ਬਣ ਕੇ ਚਲਾਉਣਗੇ ਮੌਕ ਵਿਧਾਨ ਸਭਾ ਦਾ ਸੈਸ਼ਨ <br/>
Ad Position 24