17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸੀ. ਪੀ. ਆਈ. ਬਲਾਕ ਫ਼ਾਜ਼ਿਲਕਾ ਦਾ ਡੈਲੀਗੇਟ ਇਜਲਾਸ ਸਮਾਪਤ <br/>

Ad Position 21
No active advertisement
ਫ਼ਾਜ਼ਿਲਕਾ ਵਿਖੇ ਹੋਏ ਡੈਲੀਗੇਟ ਇਜਲਾਸ 'ਚ ਭਾਗ ਲੈਂਦੇ ਹੋਏ ਆਗੂ | ਅਜੀਤ ਤਸਵੀਰ <br/> 25-11-2025
ਫ਼ਾਜ਼ਿਲਕਾ, 24 ਨਵੰਬਰ (ਦਵਿੰਦਰ ਪਾਲ ਸਿੰਘ)-ਸੀ. ਪੀ. ਆਈ. ਦੇ ਜ਼ਿਲ੍ਹਾ ਦਫ਼ਤਰ ਕਾਮਰੇਡ ਵਧਾਵਾ ਰਾਮ ਭਵਨ ਫ਼ਾਜ਼ਿਲਕਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਫ਼ਾਜ਼ਿਲਕਾ ਦਾ ਡੈਲੀਗੇਟ ਇਜਲਾਸ ਸਫਲਤਾਪੂਰਵਕ ਨੇਪਰੇ ਚੜਿ੍ਹਆ | ਚੋਣ ਡੈਲੀਗੇਟ ਇਜਲਾਸ ਨੂੰ ਕਰਵਾਉਣ ਲਈ ਬਤੌਰ ਆਬਜ਼ਰਵਰ ਕਾਮਰੇਡ ਸੁਰਿੰਦਰ ਢੰਡੀਆਂ ਜ਼ਿਲ੍ਹਾ ਮੀਤ ਸਕੱਤਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਡੈਲੀਗੇਟ ਹਾਊਸ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਸੀ. ਪੀ. ਆਈ. ਪਾਰਟੀ ਦੀਆਂ ਪ੍ਰਾਪਤੀਆਂ ਤੇ ਇਤਿਹਾਸ ਸ਼ਾਨਾਮੱਤਾ ਹੈ | ਇਸ ਪਾਰਟੀ ਦਾ ਮੈਂਬਰ ਬਣਨਾ ਹੀ ਬੜੀ ਮਾਣ ਵਾਲੀ ਗੱਲ ਹੈ | ਇਸ ਤੋਂ ਬਾਅਦ ਬਲਾਕ ਫ਼ਾਜ਼ਿਲਕਾ ਦੇ ਇੰਚਾਰਜ ਸੁਬੇਗ ਝੰਗੜ ਭੈਣੀ ਨੇ ਤਿੰਨ ਸਾਲਾਂ ਦੀ ਪਾਰਟੀ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ | ਇਸ 'ਤੇ ਬਹਿਸ ਕਰਦਿਆਂ ਹਾਊਸ ਵਲੋਂ ਵਾਧਾ ਕਰਦਿਆਂ ਸਰਬਸੰਮਤੀ ਨਾਲ ਰਿਪੋਰਟ ਨੂੰ ਪਾਸ ਕੀਤਾ | ਇਸ ਮੌਕੇ 21 ਮੈਂਬਰੀ ਕਮੇਟੀ ਦੀ ਤਜਵੀਜ਼ ਪੇਸ਼ ਕੀਤੀ ਗਈ, ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ | ਚੁਣੀ ਗਈ ਬਲਾਕ ਕਮੇਟੀ ਵਲੋਂ ਸਰਬਸੰਮਤੀ ਨਾਲ ਕਾਮਰੇਡ ਸੁਬੇਗ ਝੰਗੜ ਭੈਣੀ ਨੂੰ ਬਲਾਕ ਸਕੱਤਰ ਚੁਣਿਆ | ਇਸ ਦੇ ਨਾਲ ਹੀ ਬਲਾਕ ਮੀਤ ਸਕੱਤਰ ਕੁਲਦੀਪ ਬੱਖੂਸ਼ਾਹ ਅਤੇ ਖ਼ਜ਼ਾਨਚੀ ਭਜਨ ਲਾਲ ਨੂੰ ਚੁਣਿਆ | ਕਾਮਰੇਡ ਸੁਬੇਗ ਸਿੰਘ, ਕੁਲਦੀਪ ਬੱਖੂਸ਼ਾਹ, ਭਜਨ ਲਾਲ, ਭਰਪੂਰ ਸਿੰਘ, ਰਾਜ ਸਿੰਘ, ਮਹਿੰਦਰ ਸਿੰਘ, ਜਸਵੀਰ ਸਿੰਘ, ਪ੍ਰੇਮ ਸਿੰਘ, ਪਾਲਾ ਸਿੰਘ, ਸੀਤਾ ਸਿੰਘ, ਬਲਵਿੰਦਰ ਝੰਗੜ ਭੈਣੀ, ਰਮੇਸ਼ ਸਿੰਘ ਨਵਾਂ ਮੁੰਬਾ, ਹਰਬੰਸ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਬੱਖੂਸ਼ਾਹ, ਸ਼ਿੰਦਰ ਕੌਰ ਮਿਆਨੀ, ਸੁਮਿੱਤਰਾ ਦੇਵੀ, ਹੁਸ਼ਿਆਰ, ਰਾਜਵਿੰਦਰ ਨਿਓਲਾ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਸੇਵਕ ਦਲ ਲਗਾਏਗਾ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਸ਼ਹਿਰ 'ਚ ਦਿਨੋਂ ਦਿਨ ਵਧ ਰਹੀ ਬੇਸਹਾਰਾ ਪਸ਼ੂਆਂ ਦੀ ਆਮਦ ਲੋਕਾਂ ਲਈ ਬਣੀ ਜਾਨ ਦਾ ਖੋਹ
Ad Position 24