ਅਬੋਹਰ, 24 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਵਲੋਂ ਸਥਾਨਕ ਸੁੰਦਰ ਨਗਰੀ ਗਲੀ ਨੰਬਰ 16 ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ | ਇਸ ਦੌਰਾਨ ਰਿਚ ਕੈਅਰਿੰਗ ਵਲੋਂ ਫੁਲਬਾਡੀ ਚੈੱਕਅਪ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਸੰਬੰਧੀ ਸ੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਦੇ ਕੁਲਬੀਰ ਸਿੰਘ ਅਜੀਮਗੜ੍ਹ ਤੇ ਬਲਬੀਰ ਸਿੰਘ ਨੇ ਦੱਸਿਆ ਕਿ ਮੁਫ਼ਤ ਮੈਡੀਕਲ ਜਾਂਚ ਕੈਂਪ 'ਚ ਸਰਕਾਰੀ ਹਸਪਤਾਲ ਦੇ ਹੱਡੀ ਰੋਗਾਂ ਦੇ ਮਾਹਿਰ ਡਾ. ਸਨਮਾਨ ਮਾਜ਼ੀ ਤੇ ਔਰਤ ਰੋਗਾਂ ਦੇ ਮਾਹਿਰ ਡਾ. ਨਰਿੰਦਰ ਕੌਰ ਨੇ ਮਰੀਜ਼ਾਂ ਦੀ ਜਾਂਚ ਕੀਤੀ | ਉੱਥੇ ਹੀ ਸਬ ਵੈਦ ਪਰਵਿੰਦਰ ਪਾਲ ਸਿੰਘ ਰਾਜਾ ਤੇ ਸਬ ਵੈਦ ਰਮਨ ਕੌਰ ਬਰਾੜ ਰਿਚ ਕੈਅਰਿੰਗ ਟੀਮ ਵਲੋਂ ਨਾੜੀ ਵੈਦ ਮਸ਼ੀਨ ਰਾਹੀਂ ਪੂਰੇ ਸਰੀਰ ਦੀ ਮੁਫ਼ਤ ਜਾਂਚ ਵੀ ਕੀਤੀ | ਇਸ ਮੌਕੇ ਕਰਨਲ ਐੱਸ. ਪੀ. ਆਰ. ਗਾਬਾ ਤੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ 'ਤੇ ਕੈਂਪ ਵਿਚ ਹਾਜ਼ਰੀ ਭਰੀ | ਕੈਂਪ 'ਚ ਲਗਪਗ 200 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ 'ਚ ਗੁਰਦੁਆਰਾ ਗੁਰੂ ਤੇਗ਼ ਬਹਾਦਰ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਦੌਰਾਨ ਸੰਸਥਾ ਦੇ ਜਰਨਲ ਸਕੱਤਰ ਸੁਖਜਿੰਦਰ ਸਿੰਘ ਰਾਜਨ ਨੇ ਦੱਸਿਆ ਕਿ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੋੜਵੰਦਾਂ ਨੂੰ ਕੰਬਲ ਵੰਡਣ ਦੀ ਮੁਹਿੰਮ ਜਾਰੀ ਹੈ | ਕੈਂਪ ਦੀ ਸਮਾਪਤੀ ਦੌਰਾਨ ਡਾਕਟਰਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਖ਼ਾਲਸਾ, ਸੁਖਜਿੰਦਰ ਸਿੰਘ ਰਾਜਨ, ਕੁਲਬੀਰ ਸਿੰਘ ਅਜੀਮਗੜ੍ਹ, ਪ੍ਰਧਾਨ ਰਣਜੀਤ ਸਿੰਘ, ਬਲਵਿੰਦਰ ਸਿੰਘ ਐਧਨ, ਜਗਜੀਤ ਸਿੰਘ ਜੱਗਾ, ਐਡਵੋਕੇਟ ਸੁਖਜੀਤ ਸਿੰਘ ਦਾਨੇਵਾਲੀਆ, ਰੋਤਾਸ ਸੋਖਲ, ਬਲਬੀਰ ਸਿੰਘ, ਅਮਰੀਕ ਸਿੰਘ ਬਜਾਜ, ਭੁਪਿੰਦਰ ਸਿੰਘ ਪੋਜੀ, ਬਲਵਿੰਦਰ ਸਿੰਘ ਬੰਟੀ, ਐਡਵੋਕੇਟ ਮੁਕੇਸ਼ ਪਾਲ ਸਿੰਘ ਬਿਸ਼ਨੋਈ, ਬਲਜੀਤ ਸਿੰਘ ਬਬਲਾ, ਵਿਨੈ ਪ੍ਰਤਾਪ ਸਿੰਘ ਖ਼ਾਲਸਾ, ਬੀਬੀ ਗੁਰਵਿੰਦਰ ਕੌਰ