ਮੁੱਦਕੀ, 8 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਕਾਲੀ ਦਾ 8ਵਾਂ ਸਾਲਾਨਾ ਵਿਸ਼ਾਲ ਮੇਲਾ ਬੜੀ ਸ਼ਰਧਾ ਪੂਰਵਕ ਮੰਦਰ ਮਾਂ ਕਾਲਕਾ ਕੱਬਰਵੱਛਾ ਰੋਡ ਮੁੱਦਕੀ ਵਿਖੇ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸਾਈਾ ਹਰਵਿੰਦਰ ਦਾਸ ਅਤੇ ਮਾਤਾ ਸੁਖਪ੍ਰੀਤ ਨੇ ਦੱਸਿਆ ਕਿ ਇਹ ਮੇਲਾ ਸਵੇਰੇ 11 ਵਜੇ ਸ਼ੁਰੂ ਹੋਇਆ ਜੋ ਦੇਰ ਸ਼ਾਮ ਤੱਕ ਚੱਲਿਆ, ਜਿਸ ਵਿਚ ਸਾਬਰ ਹੁਸੈਨ, ਆਕਾਸ਼ ਸੂਫ਼ੀ, ਦੀਪ ਮੋਰਾਂਵਾਲੀ ਆਦਿ ਵਿਸ਼ੇਸ਼ ਮਹਿਮਾਨਾਂ ਨੇ ਆਪਣੀ ਹਾਜ਼ਰੀ ਲਵਾ ਮਾਤਾ ਕਾਲੀ ਦੇ ਭਜਨਾਂ ਦਾ ਗੁਣਗਾਨ ਕੀਤਾ | ਉਨ੍ਹਾਂ ਦੱਸਿਆ ਕਿ ਮੇਲੇ 'ਚ ਪਹੁੰਚੀਆਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮਾਤਾ ਰਾਣੀ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ | ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਾਂਈ ਹਰਵਿੰਦਰ ਦਾਸ, ਮਾਤਾ ਸੁਖਪ੍ਰੀਤ ਤੋਂ ਇਲਾਵਾ ਪ੍ਰਬੰਧਕ, ਸੇਵਾਦਾਰ, ਰਾਜੂ ਕਲਸੀ, ਬਲਵਿੰਦਰ ਸੰਧੂ, ਸੁਖਮਨ ਜੱਸਲ, ਲਵ ਰਟੋਲ, ਇੰਦਰਜੀਤ ਜੰਡਵਾਲਾ, ਹਰਪ੍ਰੀਤ ਕੈਥ, ਗਾਮਾ ਚੰਦੜ, ਸੁਖਜੀਤ ਬਰਾੜ, ਮਾਂ ਅੰਬੇ ਟੈਂਟ ਹਾਊਸ, ਨੌਨਿਹਾਲ ਕੈਨੇਡਾ, ਅਰਸ਼ਦੀਪ ਕੰਬੋਜ ਕੈਨੇਡਾ, ਏਕਮ ਕੈਨੇਡਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਸੁਖਵਿੰਦਰ ਸਿੰਘ ਕਾਕਾ ਸਾਬਕਾ ਚੇਅਰਮੈਨ, ਥਾਣੇਦਾਰ ਗੁਰਪ੍ਰੀਤ ਸਿੰਘ ਬਰਾੜ, ਅਮਰਜੀਤ ਸਿੰਘ ਖ਼ਾਲਸਾ ਮੰਡ ਵਾਲਾ, ਸੁਖਚੈਨ ਸਿੰਘ ਸੁੱਖਾ ਸਾਬਕਾ ਸਰਪੰਚ ਚੰਦੜ੍ਹ, ਸੁਖਜੀਤ ਸਿੰਘ ਬਰਾੜ, ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਆਦਿ ਵੱਡੀ ਗਿਣਤੀ 'ਚ ਇਲਾਕੇ ਭਰ ਦੀ ਸੰਗਤ ਮੌਜੂਦ ਸੀ |