ਮੱਲਾਂਵਾਲਾ, 8 ਦਸੰਬਰ (ਬਲਬੀਰ ਸਿੰਘ ਜੋਸਨ)-ਜ਼ਿਲ੍ਹਾ ਪ੍ਰੀਸ਼ਦ ਜੋਨ ਸੇਰ ਖਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਮਨਜੀਤ ਕੌਰ ਜੋਨ ਚੰਗਾਲੀ ਕਦੀਮ ਦੇ ਬਲਾਕ ਸੰਮਤੀ ਦੇ ਉਮੀਦਵਾਰ ਵਿਰਸਾ ਸਿੰਘ ਸਾਬਕਾ ਸਰਪੰਚ ਦੇ ਹੱਕ ਵਿਚ ਪਿੰਡ ਚੰਗਾਲੀ ਜਦੀਦ, ਮੈਰੇਵਾਲ ਦੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਮਲਕੀਤ ਸਿੰਘ ਲੋਹਗੜ੍ਹ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਫਿਰੋਜ਼ਪੁਰ, ਸਾਬਕਾ ਚੇਅਰਮੈਨ ਸ ਭੁਪਿੰਦਰ ਸਿੰਘ ਫਰੀਦੇਵਾਲਾ, ਹਰਪ੍ਰੀਤ ਸਿੰਘ ਸੇਰ ਖਾਂ,ਬਲਟੇਕ ਸਿੰਘ ਮੱਲੀ ਸਰਕਲ ਪ੍ਰਧਾਨ ਸਮੇਤ ਯੂਥ ਅਕਾਲੀ ਦਲ ਭਾਰੀ ਗਿਣਤੀ ਵਿਚ ਸੀਨੀਅਰ ਲੀਡਰਸ਼ਿਪ ਤੇ ਵਰਕਰ ਹਾਜ਼ਰ ਸਨ | ਪਿੰਡ ਚੰਗਾਲੀ ਜਦੀਦ ਤੇ ਮੇਰੇਵਾਲ ਵਿਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਸਿੰਘ ਬੱਬੂ, ਭੁਪਿੰਦਰ ਸਿੰਘ ਫਰੀਦੇ ਵਾਲਾ ਅਤੇ ਬਲਟੇਕ ਸਿੰਘ ਮੱਲੀ ਨੇ ਕਿਹਾ ਕਿ ਕਿਹਾ ਕਿ ਆਉਣ ਵਾਲੀ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਗਿਣਤੀ ਵਿਚ ਵੋਟ ਪਾ ਕੇ ਜਿਤਾਓ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹ ਕੇ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ | ਇਸ ਸਮੇਂ ਹਾਜ਼ਰੀਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਗੇ ਅਤੇ ਆਉਣ ਵਾਲੀ 14 ਤਰੀਕ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਜਿਤਾਉਣਗੇ | ਇਸ ਮੌਕੇ ਮੰਗਲ ਸਿੰਘ ਸਾਬਕਾ ਸਰਪੰਚ ਮੈਰੇਵਾਲ, ਸੁਖਦੇਵ ਸਿੰਘ ਸਾਬਕਾ ਸਰਪੰਚ ਮੈਰਵਾਲ,ਬਲਕਾਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਕੁੱਲ, ਨਿਰਭੈ ਸਿੰਘ ਸੁਰ ਸਿੰਘ, ਨਿਰਮਲ ਸਿੰਘ ਸੁਰ ਸਿੰਘ, ਸੁਖਵਿੰਦਰ ਸਿੰਘ ਮੈਰੇਵਾਲ, ਸੁਰਜੀਤ ਸਿੰਘ ਬਰਨਾਲਾ, ਹਰਜਿੰਦਰ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ |