ਫ਼ਿਰੋਜ਼ਪੁਰ, 18 ਦਸੰਬਰ (ਰਾਕੇਸ਼ ਚਾਵਲਾ)-ਸ਼ਹਿਰ ਅੰਦਰ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਮੰਦਰ, ਤੂੜੀ ਬਾਜ਼ਾਰ ਵਿਖੇ 1.25 ਲੱਖ ਹਨੂਮਾਨ ਚਾਲੀਸਾ ਦੇ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ | ਮੰਦਿਰ ਪ੍ਰਧਾਨ ਪਿ੍ਥਵੀ ਪੁਗਲ ਨੇ ਦੱਸਿਆ ਕਿ ਮੁੱਖ ਮਹਿਮਾਨ ਸ਼੍ਰੀ ਸਨਾਤਨ ਧਰਮ ਸਭਾ, ਗਊਸ਼ਾਲਾ, ਫ਼ਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਵਰਿੰਦਰ ਸਿੰਘਲ ਹੋਣਗੇ ਅਤੇ ਅੰਮਿ੍ਤ ਵੇਲਾ ਪ੍ਰਭਾਤ ਵੈਲਫੇਅਰ ਸੋਸਾਇਟੀ ਦੇ ਮੈਂਬਰ ਕੱਲ 20 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 6 ਵਜੇ ਮੰਦਰ ਤੋਂ ਪ੍ਰਭਾਤ ਫੇਰੀ ਕੱਢਣਗੇ | ਪ੍ਰਧਾਨ ਨੇ ਅੱਗੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੂਜਾ ਸਵੇਰੇ 8:15 ਵਜੇ ਸ਼ੁਰੂ ਹੋਵੇਗੀ ਅਤੇ 9 ਜਨਵਰੀ 2026 ਤੱਕ ਪਾਠ ਦਾ ਸਮਾਂ ਰੋਜ਼ਾਨਾ ਸ਼ਾਮ 6:30 ਵਜੇ ਤੋਂ 9:00 ਵਜੇ ਤੱਕ ਹੋਵੇਗਾ | ਅੱਗੇ ਜਾਣਕਾਰੀ ਦਿੱਤੀ ਕਿ 10 ਜਨਵਰੀ ਨੂੰ ਸਵੇਰੇ 8:15 ਵਜੇ ਹਵਨ, ਸ਼ਾਮ 6:00 ਵਜੇ ਤੋਂ 9:00 ਵਜੇ ਤੱਕ ਚੌਕੀ ਸ਼੍ਰੀ ਬਾਲਾ ਜੀ ਹੋਵੇਗੀ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਦੀ ਬੇਨਤੀ ਕੀਤੀ |