23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਦੇ ਵੋਟਰਾਂ ਦਾ ਕੀਤਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 19-12-2025
ਕੁੱਲਗੜ੍ਹੀ, 18 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਤੋਂ ਅÏਰਤਾਂ ਲਈ ਰਾਖਵੀਂ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮਲਕੀਤ ਸਿੰਘ ਜੋਸਨ ਸਾਬਕਾ ਸਰਪੰਚ ਲੋਹਗੜ੍ਹ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ ਫ਼ਿਰੋਜ਼ਪੁਰ ਦਿਹਾਤੀ ਦੀ ਭਤੀਜ ਨੂੰ ਹ ਮਨਜੀਤ ਕÏਰ ਨੇ ਚੋਣ ਜਿੱਤ ਲਈ ਹੈ ਇਸ ਸੀਟ ਤੋਂ ਕਾਂਗਰਸ ਪਾਰਟੀ ਵਲੋਂ ਸਤਨਾਮ ਸਿੰਘ ਢਿੱਲੋਂ ਫ਼ਰੀਦੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੀ ਧਰਮ-ਪਤਨੀ ਸੁਖਵੰਤ ਕÏਰ ਫਰੀਦੇ ਵਾਲਾ, ਭਾਰਤੀ ਜਨਤਾ ਪਾਰਟੀ ਵਲੋਂ ਭਾਜਪਾ ਦੇ ਮੰਡਲ ਬਜ਼ੀਦਪੁਰ ਦੇ ਪ੍ਰਧਾਨ ਸਾਹਿਬ ਸਿੰਘ ਮੁਦਕਾ ਦੀ ਧਰਮ-ਪਤਨੀ ਰਾਜਬੀਰ ਕÏਰ ਅਤੇ ਆਮ ਆਦਮੀ ਪਾਰਟੀ ਵਲੋਂ ਪਰਮਜੀਤ ਸਿੰਘ ਜੰਮੂ ਦੀ ਪਤਨੀ ਨਵਨੀਤ ਕÏਰ ਨੇ ਚੋਣਾਂ ਲੜੀਆਂ ਹਨ ਜਿਨ੍ਹਾਂ ਨੂੰ ਚੰਗੀਆਂ ਵੋਟਾਂ ਪ੍ਰਾਪਤ ਹੋਇਆ ਹਨ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲੇ ਭਰਵੇਂ ਹੁੰਗਾਰੇ ਤੇ ਮਲਕੀਤ ਸਿੰਘ ਲੋਹਗੜ੍ਹ ਅਕਾਲੀ ਦਲ, ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ ਕਾਂਗਰਸ, ਸਾਹਿਬ ਸਿੰਘ ਮੁਦਕਾ ਭਾਜਪਾ ਅਤੇ ਪਰਮਜੀਤ ਸਿੰਘ ਜੰਮੂ ਆਮ ਆਦਮੀ ਪਾਰਟੀ ਨੇ ਆਪੋ ਆਪਣੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦਿਨ ਰਾਤ ਮਿਹਨਤ ਕਰ ਉਨ੍ਹਾਂ ਦੇ ਹੱਕ ਵੋਟਰਾਂ ਨੂੰ ਨਾਲ ਤੋਰ ਕੇ ਵੱਡੀ ਗਿਣਤੀ ਵਿਚ ਵੋਟਾਂ ਪਵਾਈਆਂ ਉਕਤ ਆਗੂਆਂ ਕਿਹਾ ਕਿ ਉਹ ਸਾਥ ਦੇਣ ਵਾਲੇ ਆਗੂਆਂ ਅਤੇ ਵੋਟਰਾਂ ਦੇ ਸਦਾ ਰਿਣੀ ਰਹਾਂਗੇ ਉਨ੍ਹਾਂ ਦੇ ਦੁੱਖ ਸੁਖ ਵਿਚ ਸਾਥ ਦਿੰਦੇ ਰਹਾਂਗੇ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਫ਼ਿਰੋਜ਼ਪੁਰ ਦੇ ਵਕੀਲ ਰਹੇ ਹੜਤਾਲ 'ਤੇ ਅਗਲੀ ਖ਼ਬਰ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਮੰਦਰ ਵਿਖੇ 1.25 ਲੱਖ ਹਨੂਮਾਨ ਚਾਲੀਸਾ ਦੇ ਪਾਠ ਦਾ ਆਯੋਜਨ <br/>
Ad Position 24