23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਤੋਂ ਆਪ ਦੇ 18 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ

Ad Position 21
No active advertisement
ਅਜੀਤ ਡੈਸਕ 19-12-2025
ਜ਼ੀਰਾ,18 ਦਸੰਬਰ (ਰਜਨੀਸ਼ ਕਥੂਰੀਆ)-ਬਲਾਕ ਸੰਮਤੀ ਜ਼ੀਰਾ ਦੇ ਸਾਰੇ 19 ਜ਼ੋਨਾਂ ਦੇ ਆਏ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ 18 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ | ਜਦੋਂਕਿ ਕਾਂਗਰਸ ਪਾਰਟੀ ਨੂੰ ਕੇਵਲ 1 ਜੋਨ ਜਿੱਤ ਕੇ ਸਬਰ ਕਰਨਾ ਪਿਆ | ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ.ਜ਼ੀਰਾ ਅਰਵਿੰਦਰਪਾਲ ਸਿੰਘ ਨੇ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਵਿਚ ਚੋਣ ਲੜਨ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਸਨ | ਇਹਨਾਂ ਵਿਚੋਂ 18 ਜ਼ੋਨਾਂ ਵਿਚ ਕੇਵਲ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਇਕ-ਇਕ ਉਮੀਦਵਾਰ ਚੋਣ ਮੈਦਾਨ ਵਿਚ ਹੋਣ ਕਰਕੇ ਉਹਨਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ | ਇਹਨਾਂ ਵਿਚ ਜ਼ੋਨ ਗੁਰਦਿੱਤੀ ਵਾਲਾ (ਐਸ.ਸੀ. ਇਸਤਰੀ) ਤੋਂ ਸਰਬਜੀਤ ਕੌਰ ਪਤਨੀ ਮੰਗਲ ਸਿੰਘ ਵਾਸੀ ਪਿੰਡ ਨਵਾਂ ਗੁਰਦਿਤੀ ਵਾਲਾ, ਜ਼ੋਨ ਜੌੜਾ (ਜਨਰਲ) ਵਿਚ ਸੁਖਜੀਤ ਸਿੰਘ ਜੱਜ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਲਹੁਕੇ ਕਲਾਂ, ਜੋਨ ਭੜਾਣਾ (ਐਸ.ਸੀ.) ਬਲਦੇਵ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਬਸਤੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਗੋ ਕੇ, ਜ਼ੋਨ ਲਹੁਕੇ ਖ਼ੁਰਦ (ਇਸਤਰੀ ਜਨਰਲ) ਕੁਲਵੰਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਕੱਚਰਭੰਨ, ਜੋਨ ਢੰਡੀਆਂ ਕਲਾਂ (ਐਸ.ਸੀ.ਇਸਤਰੀ) ਰਾਜਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਢੰਡੀਆਂ ਕਲਾਂ, ਜੋਨ ਬਸਤੀ ਬੂਟੇਵਾਲੀ (ਐਸ.ਸੀ. ਇਸਤਰੀ) ਪਰਮਜੀਤ ਕੌਰ ਪਤਨੀ ਸ਼ਾਮ ਸਿੰਘ ਵਾਸੀ ਪਿੰਡ ਮਲੋਕੇ, ਜ਼ੋਨ ਮਰਖਾਈ (ਜਨਰਲ) ਤੀਰਥ ਸਿੰਘ ਬਰਾੜ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਫੇਰੋਕੇ, ਜ਼ੋਨ ਗੋਗੋਆਣੀ (ਐਸ.ਸੀ.) ਕੇਸਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਖੋਸਾ ਦਲ ਸਿੰਘ, ਜੋਨ ਹਰਦਾਸਾ (ਐਸ.ਸੀ.) ਬਲਦੇਵ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਬੂਈਆਂਵਾਲਾ, ਜ਼ੋਨ ਵਕੀਲਾਂ ਵਾਲਾ (ਜਨਰਲ) ਬਲਕਾਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ, ਜੋਨ ਗਾਦੜੀਵਾਲਾ (ਜਨਰਲ) ਸੁਖਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਲਹਿਰਾ ਰੋਹੀ, ਜ਼ੋੋਨ ਸੇਖਵਾਂ (ਇਸਤਰੀ) ਗੁਰਵਿੰਦਰ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਸੇਖਵਾਂ, ਜ਼ੋਨ ਲੌਂਗੋਦੇਵਾ (ਇਸਤਰੀ) ਹਰਵੀਰ ਕੌਰ ਗਿੱਲ ਪਤਨੀ ਰਾਮ ਸਿੰਘ ਗਿੱਲ ਵਾਸੀ ਪਿੰਡ ਲੌਂਗੋਦੇਵਾ, ਜੋਨ ਸੁਨੇਰ (ਜਨਰਲ) ਗੁਰਜੰਟ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਮਨਸੂਰਦੇਵਾ, ਜੋਨ ਝਤਰਾ (ਇਸਤਰੀ) ਗੁਰਮੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਪਿੰਡ ਅਵਾਨ, ਜ਼ੋਨ ਕਮਾਲਗੜ੍ਹ ਕਲਾਂ (ਜਨਰਲ) ਜਸਪ੍ਰੀਤ ਕੌਰ ਪਤਨੀ ਰਵਿੰਦਰ ਸਿੰਘ ਸੰਧੂ ਵਾਸੀ ਪਿੰਡ ਵਾੜਾ ਪੋਹ ਵਿੰਡੀਆਂ, ਜ਼ੋਨ ਸ਼ਾਹ ਅਬੂ ਬਕਰ (ਐਸ.ਸੀ.)ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੱਗੀ ਪਤਨੀ ਅਤੇ ਜੋਨ ਕਟੋਰਾ (ਇਸਤਰੀ ਜਨਰਲ) ਸੁਖਵੰਤ ਕੌਰ ਪਤਨੀ ਸ਼ੁਮਾਰ ਸਿੰਘ ਵਾਸੀ ਪਿੰਡ ਸ਼ੇਰਪੁਰ ਤਖਤੂਵਾਲਾ ਸ਼ਾਮਿਲ ਹਨ | ਜੋਨ ਲਹੁਕੇ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਵਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 655 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ |
ਜ਼ਿਲ੍ਹਾ ਪ੍ਰੀਸ਼ਦ ਦੇ 4 ਜ਼ੋਨਾਂ 'ਚੋਂ 2 ਸੀਟਾਂ 'ਤੇ 'ਆਪ' ਅਤੇ 2 'ਤੇ ਕਾਂਗਰਸ ਜੇਤੂ
ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਦੇ ਜ਼ੀਰਾ ਹਲਕੇ ਵਿਚ ਪੈਂਦੇ 4 ਜ਼ੋਨਾਂ ਵਿਚੋਂ 2 ਸੀਟਾਂ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ 2 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ | ਇਹਨਾਂ ਵਿਚ ਜ਼ੋਨ ਵਕੀਲਾਂ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੰਕਰ ਕਟਾਰੀਆ ਨੇ 1746 ਵੋਟਾਂ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿਕਦੀਪ ਸਿੰਘ ਜ਼ੀਰਾ ਨੂੰ ਅਤੇ ਜੋਨ ਅਕਬਰ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਨੇ ਅੰਗਰੇਜ਼ ਸਿੰਘ ਨੂੰ 602 ਵੋਟਾਂ ਨਾਲ ਹਰਾਇਆ | ਜਦੋਂਕਿ ਜ਼ੋਨ ਸ਼ਾਹਵਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਕੁਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕਰਮਵੀਰ ਕੌਰ ਨੂੰ 2275 ਵੋਟਾਂ ਦੇ ਫ਼ਰਕ ਨਾਲ ਅਤੇ ਜ਼ੋਨ ਫ਼ਤਿਹਗੜ੍ਹ ਸਭਰਾ ਤੋਂ ਬੀਬੀ ਕੁਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਹਰਜਿੰਦਰ ਕੌਰ ਨੂੰ 1513 ਵੋਟਾਂ ਦੇ ਫ਼ਰਕ
Ad Position 22
No active advertisement
ਪਿਛਲੀ ਖ਼ਬਰ • ਹਲਕਾ ਗੁਰੂਹਰਸਹਾਏ 'ਚ ਆਉਂਦੇ ਸਾਰੇ 9 ਬਲਾਕ ਸੰਮਤੀ ਜ਼ੋਨਾਂ 'ਚੋਂ ਕਾਂਗਰਸ ਅਤੇ ਅਕਾਲੀ ਦਲ ਦੀ ਜਿੱਤ • ਸੱਤਾਧਾਰੀ ਧਿ... ਅਗਲੀ ਖ਼ਬਰ ਸਾਬਕਾ ਵਿਧਾਇਕ ਜਿੰਦੂ ਨੇ ਚੇਅਰਮੈਨ ਜੋਗਾ ਸਿੰਘ ਨੂੰ ਦਿੱਤੀ ਵਧਾਈ <br/>
Ad Position 24