23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

• ਹਲਕਾ ਗੁਰੂਹਰਸਹਾਏ 'ਚ ਆਉਂਦੇ ਸਾਰੇ 9 ਬਲਾਕ ਸੰਮਤੀ ਜ਼ੋਨਾਂ 'ਚੋਂ ਕਾਂਗਰਸ ਅਤੇ ਅਕਾਲੀ ਦਲ ਦੀ ਜਿੱਤ • ਸੱਤਾਧਾਰੀ ਧਿਰ ਨੂੰ ਨਹੀਂ ਮਿਲਿਆ ਬਹੁਮਤ <br/>

Ad Position 21
No active advertisement
ਬਲਾਕ ਮਮਦੋਟ ਦੇ ਜੇਤੂ ਉਮੀਦਵਾਰ ਆਪਣੇ ਸਮਰਥਕਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ | ਤਸਵੀਰਾਂ-ਰਾਜਿੰਦਰ ਸਿੰਘ ਹਾਂਡਾ <br/> 19-12-2025
ਮਮਦੋਟ, 18 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਬਲਾਕ ਮਮਦੋਟ ਦੇ 22 ਬਲਾਕ ਸੰਮਤੀ ਜ਼ੋਨਾਂ ਵਿਚੋਂ ਮੈਂਬਰ ਚੁਣੇ ਜਾਣ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਬਲਾਕ ਸੰਮਤੀ ਜੋਨ ਨੰ: 1 ਲੱਖਾ ਸਿੰਘ ਵਾਲਾ ਹਿਠਾੜ ਤੋਂ ਆਪ ਦੇ ਓਮ ਪ੍ਰਕਾਸ਼, ਜੋਨ ਨੰ: 2 ਜਾਮਾ ਰਖਈਆ ਹਿਠਾੜ ਤੋਂ ਆਪ ਦੀ ਕਿਰਨਦੀਪ ਕੌਰ, ਜੋਨ ਨੰ: 3 ਤੋ ਆਪ ਦੀ ਪ੍ਰਕਾਸ਼ ਕੌਰ, ਜ਼ੋਨ ਨੰ: 4 ਚੱਕ ਘੁਬਾਈ ਉਰਫ਼ ਤਰ੍ਹਾਂ ਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਹੰਤ ਕੌਰ, ਜੋਨ ਨੰ: 5 ਛਾਂਗਾ ਖ਼ੁਰਦ ਤਾੋ ਆਪ ਦੀ ਮਨਜੀਤ ਕੌਰ, ਜੋਨ ਨੰ-6 ਫੱਤੇ ਵਾਲਾ ਹਿਠਾੜ ਤੋਂ ਆਪ ਦੇ ਹਰਮੇਲ ਸਿੰਘ, ਜ਼ੋਨ ਨੰ:7 ਕਾਲਾ ਟਿੱਬਾ ਤਾੋ ਆਪ ਦੀ ਯਾਦਵਿੰਦਰ ਕੌਰ, ਜੋਨ ਨ-8 ਨੂਰਪੁਰ ਸੇਠਾਂ ਤੋਂ ਆਪ ਦੇ ਮਲਕੀਤ ਸਿੰਘ, ਜੋਨ ਨੰ:9 ਝੋਕ ਹਰੀਹਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਆਜ਼ਾਦ ਸੁਮਿੱਤਰਾ, ਜੋਨ ਨੰ: 10 ਵਾਹਗੇ ਵਾਲਾ ਤੋਂ ਆਪ ਦੀ ਸਵਰਨ ਕੌਰ, ਜ਼ੋਨ ਨੰ: 11 ਹਬੀਬ ਵਾਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੁਖਵਿੰਦਰ ਸਿੰਘ, ਜ਼ੋਨ ਨੰ:12 ਭਾਵੜਾ ਆਜ਼ਮ ਸ਼ਾਹ ਤੋਂ ਕਾਂਗਰਸ ਦੇ ਕਰਮਜੀਤ ਸਿੰਘ, ਜ਼ੋਨ ਨੰ:13 ਫੱਤੂ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਬਚਨ ਸਿੰਘ,ਜ਼ੋੋਨ ਨੰ:14 ਲੱਖੋ ਕੇ ਬਹਿਰਾਮ ਤਾੋ ਸ਼੍ਰੋਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ, ਜ਼ੋਨ ਨੰ:15 ਜੰਗ ਤੋਂ ਕਾਂਗਰਸ ਦੀ ਗੁਰਮੀਤ ਕੌਰ, ਜੋਨ ਨੰ:16 ਖੁੰਦਰ ਉਤਾੜ ਤੋਂ ਕਾਂਗਰਸ ਦੇ ਹਰਦੀਪ ਸਿੰਘ, ਜੋਨ ਨੰ:17 ਦੋਨਾ ਮੱਤੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ਼ਤਿਆਰ ਸਿੰਘ, ਜੋਨ ਨੰ:18 ਚੱਕ ਕੰਧੇ ਸ਼ਾਹ ਤੋਂ ਕਾਂਗਰਸ ਦੇ ਕਿਸ਼ੋਰ ਸਿੰਘ, ਜੋਨ ਨੰ:19 ਹਾਮਿਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਜੀਤ ਸਿੰਘ, ਜੋਨ ਨੰ:20 ਅਲਫੂ ਕੇ ਤਾੋ ਕਾਂਗਰਸ ਦੀ ਬਿਮਲਾ ਰਾਣੀ, ਜੋਨ ਨੰ:21 ਕੜਮਾ ਤਾੋ ਕਾਂਗਰਸ ਦੀ ਦਵਿੰਦਰ ਕੌਰ, ਜੋਨ ਨੰ:22 ਦਿਲਾ ਰਾਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੰਗ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ | ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਵਿਚ 8 ਸੱਤਾਧਾਰੀ ਆਮ ਆਦਮੀ ਪਾਰਟੀ, 6 ਕਾਂਗਰਸ ਪਾਰਟੀ, 6 ਸ਼੍ਰੋਮਣੀ ਅਕਾਲੀ ਦਲ, 1 ਭਾਰਤੀ ਜਨਤਾ ਪਾਰਟੀ ਅਤੇ 1 ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਆਜ਼ਾਦ ਮੈਂਬਰ ਸ਼ਾਮਿਲ ਹੈ | ਕੁਲ 22 ਮੈਂਬਰਾਂ ਵਾਲੀ ਇਸ ਸੰਮਤੀ ਵਿਚ ਸੱਤਾਧਾਰੀ ਪਾਰਟੀ ਕੋਲ 8 ਮੈਂਬਰ ਹਨ | ਜਦਕਿ ਚੇਅਰਮੈਨ ਚੁਣਨ ਲਈ ਬਹੁਮਤ ਵਾਸਤੇ 12 ਮੈਂਬਰਾਂ ਦੀ ਜ਼ਰੂਰਤ ਹੋਣ ਕਾਰਨ ਚੇਅਰਮੈਨ ਦੀ ਸੀਟ ਤੇ ਸੱਤਾ ਵਿਰੋਧੀ ਪਾਰਟੀਆਂ ਦੇ ਕਾਬਜ਼ ਹੋਣ ਦੇ ਅਸਾਰ ਬਣ ਗਏ ਹਨ | ਇੱਥੇ ਜ਼ਿਕਰਯੋਗ ਹੈ ਕਿ ਬਲਾਕ ਮਮਦੋਟ ਦੇ 9 ਬਲਾਕ ਸੰਮਤੀ ਜੋਨ ਜੋ ਵਿਧਾਨਸਭਾ ਹਲਕਾ ਗੁਰੂਹਰਸਹਾਏ ਅੰਦਰ ਪੈਂਦੇ ਹਨ,ਉਨ੍ਹਾਂ ਵਿਚੋਂ 5 ਤੇ ਕਾਂਗਰਸ ਪਾਰਟੀ ਅਤੇ 4 ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ | ਇਹਨਾਂ ਸਾਰੇ ਜ਼ੋਨਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ | ਇਹ ਵੀ ਦੱਸ ਦੇਈਏ ਕਿ ਇਹਨਾਂ ਸਾਰੇ 9 ਜ਼ੋਨਾਂ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਮੁੱਖ ਮੁਕਾਬਲਾ ਰਿਹਾ ਹੈ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਤੀਜੇ ਜਾਂ ਚੌਥੇ ਸਥਾਨ 'ਤੇ ਰਹੀ ਹੈ | ਆਮ ਆਦਮੀ ਪਾਰਟੀ ਦੇ ਕਈ ਅਹੁਦੇਦਾਰਾਂ ਅਤੇ ਸਿਰਕੱਢ ਆਗੂਆਂ ਨੂੰ ਆਪਣੇ ਪਿੰਡਾਂ ਵਿਚੋਂ ਹੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਦਰਸ਼ਨ ਨਾਲ ਅਕਾਲੀ ਦਲ ਦਾ ਗਰਾਫ਼ ਵਧਿਆ-ਬੱਬੂ, ਸਿੱਧੂ ਅਗਲੀ ਖ਼ਬਰ ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਤੋਂ ਆਪ ਦੇ 18 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ
Ad Position 24