23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹਾਮਦ ਜ਼ੋਨ ਜੇਤੂ ਅਕਾਲੀ ਉਮੀਦਵਾਰ ਬਲਜੀਤ ਸਿੰਘ ਮਿਰਜ਼ਾ ਨੂੰ ਆਗੂਆਂ ਵਲੋਂ ਵਧਾਈਆਂ <br/>

Ad Position 21
No active advertisement
ਅਜੀਤ ਡੈਸਕ 19-12-2025
ਮਮਦੋਟ, 18 ਦਸੰਬਰ (ਸੁਖਦੇਵ ਸਿੰਘ ਸੰਗਮ)-17 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਦੇਰ ਰਾਤ ਪੂਰੀ ਹੋਈ ਗਿਣਤੀ ਵਿਚ ਵਿਧਾਨ ਸਭਾ ਗੁਰੂਹਰਸਹਾਏ ਦੇ ਜ਼ੋਨ ਹਾਮਦ ਤੋਂ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਲਜੀਤ ਸਿੰਘ ਬੱਬਲੂ ਮਿਰਜ਼ਾ ਨੂੰ ਇਲਾਕੇ ਦੇ ਵੋਟਰਾਂ ਅਤੇ ਅਕਾਲੀ ਆਗੂਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਨੂੰ 737 ਵੋਟਾਂ ਮਿਲੀਆਂ ਸਨ ਜਦਕਿ ਉਨ੍ਹਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੈਪੀ ਭੁੱਲਰ ਮਿਰਜ਼ਾ ਨੂੰ 656 ਵੋਟਾਂ ਪਈਆਂ ਲਿਹਾਜ਼ਾ ਬਲਜੀਤ ਸਿੰਘ ਮਿਰਜ਼ਾ 81 ਵੋਟਾਂ ਦੇ ਫ਼ਰਕ ਨਾਲ ਵਿਰੋਧੀ ਉਮੀਦਵਾਰ ਰਹੇ | ਹਰਪਿੰਦਰ ਸਿੰਘ ਮਾਨ, ਗੁਰਸੇਵਕ ਸਿੰਘ ਕੈਸ਼, ਗੁਰਸਾਹਿਬ ਸਿੰਘ, ਸੰਪੂਰਨ ਸਿੰਘ ਮਲਸੀਹਾਂ, ਸਰਕਲ ਪ੍ਰਧਾਨ ਜਸਪਾਲ ਸਿੰਘ ਲੱਖੋਂ ਕਿ, ਸੁੱਖ ਕੜਮਾਂ, ਇੰਦਰਜੀਤ ਸਿੰਘ ਟਿੱਬੀ, ਹੀਰਾ ਮਲਸੀਹਾਂ, ਕਾਲਾ ਮਿਰਜ਼ਾ, ਦਵਿੰਦਰ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ, ਸਤਨਾਮ ਸਿੰਘ ਪੰੁਨੰੂ ਕਰੀ ਕਲਾਂ ਆਦਿ ਵਲੋਂ ਬਲਜੀਤ ਸਿੰਘ ਮਿਰਜ਼ਾ ਬਲਾਕ ਸੰਮਤੀ ਮੈਂਬਰ ਮਮਦੋਟ ਨੂੰ ਵਧਾਈਆਂ ਦਿੱਤੀਆਂ ਹਨ | ਇਸ ਮੌਕੇ ਜੇਤੂ ਮੈਂਬਰਾਂ ਨੇ ਸਮੂਹ ਅਕਾਲੀ ਲੀਡਰਸ਼ਿਪ ਅਤੇ ਜ਼ੋਨ ਨਾਲ ਸਬੰਧਿਤ ਵੋਟਰਾਂ ਦਾ ਹਮਾਇਤ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫ਼ੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਲਕੇ ਦੇ ਸੇਵਾਦਾਰ ਵਰਦੇਵ ਸਿੰਘ ਮਾਨ ਦੀ ਰਹਿਨੁਮਾਈ ਹੇਠ ਜ਼ੋਨ ਦੇ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ 'ਚ ਉੱਤਰੀ ਭਾਰਤ ਦੀ ਪਹਿਲੀ 3 ਡੀ ਪਿੰ੍ਰਟਿੰਗ ਤੇ ਵਰਚੂਅਲ ਰਿਐਲਟੀ ਤਕਨੀਕ ਦੀ ਸ਼ੁਰੂਆਤ <br/> ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਸੁਮੀਤ ਮਲਹੋਤਰਾ ਵਲੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ <br/>
Ad Position 24