23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅਮਨਦੀਪ ਹਸਪਤਾਲ 'ਚ ਉੱਤਰੀ ਭਾਰਤ ਦੀ ਪਹਿਲੀ 3 ਡੀ ਪਿੰ੍ਰਟਿੰਗ ਤੇ ਵਰਚੂਅਲ ਰਿਐਲਟੀ ਤਕਨੀਕ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 19-12-2025
ਫ਼ਿਰੋਜ਼ਪੁਰ, 18 ਦਸੰਬਰ (ਗੁਰਿੰਦਰ ਸਿੰਘ)-ਸਥਾਨਕ ਅਮਨਦੀਪ ਹਸਪਤਾਲ ਵਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਉੱਤਰੀ ਭਾਰਤ ਦੀ ਪਹਿਲੀ ਹਸਪਤਾਲ-ਸਥਾਪਿਤ 3 ਡੀ ਪਿ੍ੰਟਿੰਗ ਅਤੇ ਵਰਚੂਅਲ ਰਿਐਲਿਟੀ ਤਕਨਾਲੋਜੀ ਦੀ ਸ਼ੁਰੂਆਤ ਕੀਤੀ ਗਈ | ਇਹ ਕਦਮ ਮੈਡੀਕਲ ਖੇਤਰ ਵਿਚ ਇਕ ਇਤਿਹਾਸਕ ਅਤੇ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ, ਜੋ ਮਰੀਜ਼ਾਂ ਦੀ ਦੇਖਭਾਲ ਲਈ ਲਾਭਦਾਇਕ ਸਿੱਧ ਹੋਵੇਗਾ | ਇਸ ਆਧੁਨਿਕ ਤਕਨਾਲੋਜੀ ਦਾ ਉਦਘਾਟਨ ਨੈਸ਼ਨਲ ਮੈਡੀਕਲ ਕਮਿਸ਼ਨ ਨਵੀਂ ਦਿੱਲੀ ਦੇ ਚੇਅਰਮੈਨ ਡਾ. ਅਭਿਜਾਤ ਸੇਠ ਵਲੋਂ ਕੀਤਾ ਗਿਆ | ਇਸ ਮੌਕੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਚੇਅਰਮੈਨ ਡਾ. ਚੰਦਰਕਾਂਤ ਸ਼ੈੱਥ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਉਨ੍ਹਾਂ ਦੀ ਮੌਜੂਦਗੀ ਨਾਲ ਇਸ ਸਮਾਗਮ ਦੀ ਮਹੱਤਤਾ ਹੋਰ ਵੱਧ ਗਈ | ਨਵੀਂ ਸਹੂਲਤ ਨਾਲ ਸਰਜੀਕਲ ਯੋਜਨਾਬੰਦੀ ਹੋਰ ਸਹੀ, ਸੁਚੱਜੀ ਅਤੇ ਮਰੀਜ਼-ਕੇਂਦਰਿਤ ਹੋਵੇਗੀ | 3 ਡੀ ਪਿ੍ੰਟਿੰਗ ਅਤੇ ਵਰਚੂਅਲ ਰਿਐਲਿਟੀ ਦੀ ਮਦਦ ਨਾਲ ਸਰਜਨਾਂ ਨੂੰ ਉੱਚ ਪੱਧਰੀ ਐਨਾਟੋਮਿਕਲ ਮਾਡਲ, ਮਰੀਜ਼ਾਂ ਨੂੰ ਸਹੀ ਸਲਾਹ ਅਤੇ ਮੁਸ਼ਕਿਲ ਆਰਥੋਪੀਡਿਕ ਕੇਸਾਂ ਲਈ ਕਸਟਮਾਈਜ਼ਡ ਇਮਪਲਾਂਟ ਉਪਲਬਧ ਹੋਣਗੇ | ਇਹ ਤਕਨਾਲੋਜੀ ਟਰੌਮਾ, ਰੀੜ੍ਹ ਦੀ ਹੱਡੀ ਦੀ ਮੁਰੰਮਤ, ਜੋੜ ਬਦਲ, ਵਿਕਾਰਾਂ ਦੀ ਸਹੀ ਸੁਧਾਰ ਅਤੇ 3 ਡੀ ਪਿ੍ੰਟਿਡ ਇਮਪਲਾਂਟ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ | ਇਸ ਮੌਕੇ ਡਾ. ਅਵਤਾਰ ਸਿੰਘ, ਚੇਅਰਪਰਸਨ ਆਰਥੋਪੈਡਿਕ ਅਮਨਦੀਪ ਹਸਪਤਾਲ ਨੇ ਕਿਹਾ ਕਿ ਇਹ ਉਪਰਾਲਾ ਸੂਖਮ ਤੋਂ ਸੂਖਮ ਸਰਜਰੀ ਲਈ ਹਸਪਤਾਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਡਾ. ਅਭਿਜਾਤ ਸੇਠ ਨੇ ਕਿਹਾ ਕਿ 3 ਡੀ ਪਿ੍ੰਟਿੰਗ ਤਕਨਾਲੋਜੀ ਸਿਹਤ ਸੰਭਾਲ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਸਮਰੱਥ ਹੈ | ਇਹ ਲਾਂਚ ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਵਿਚਕਾਰ ਲੰਬੇ ਸਮੇਂ ਦੀ ਰਣਨੀਤਕ ਭਾਈਵਾਲੀ ਦਾ ਹਿੱਸਾ ਹੈ, ਜਿਸ ਨਾਲ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿਚ ਉੱਨਤ ਮੈਡੀਕਲ ਤਕਨਾਲੋਜੀ ਪਹੁੰਚੇਗੀ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਘੱਲ ਖ਼ੁਰਦ ਦੀਆਂ ਸੀਟਾਂ 'ਤੇ ਬਹੁ ਗਿਣਤੀ ਆਜ਼ਾਦ ਉਮੀਦਵਾਰਾਂ ਨੇ ਕੀਤੀ ਜਿੱਤ ਪ੍ਰਾਪਤ ਅਗਲੀ ਖ਼ਬਰ ਹਾਮਦ ਜ਼ੋਨ ਜੇਤੂ ਅਕਾਲੀ ਉਮੀਦਵਾਰ ਬਲਜੀਤ ਸਿੰਘ ਮਿਰਜ਼ਾ ਨੂੰ ਆਗੂਆਂ ਵਲੋਂ ਵਧਾਈਆਂ <br/>
Ad Position 24