ਕੁੱਲਗੜ੍ਹੀ/ ਫ਼ਿਰੋਜ਼ਸ਼ਾਹ, 18 ਦਸੰਬਰ (ਸੁਖਜਿੰਦਰ ਸਿੰਘ ਸੰਧੂ/ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਭਰ 'ਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਹੋਈਆਂ ਚੋਣਾਂ ਦੇ ਐਲਾਨੇ ਨਤੀਜਿਆਂ 'ਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਅਧੀਨ ਆਉਂਦੀਆਂ ਚਾਰ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਚੋਂ ਤਿੰਨ ਸੀਟਾਂ ਫ਼ਿਰੋਜ਼ਸ਼ਾਹ, ਬਜੀਦਪੁਰ, ਸ਼ੇਰ ਖਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਉਮੀਦਵਾਰ ਅਤੇ ਇਕ ਜੋਧਪੁਰ ਜ਼ੋਨ ਤੇ ਆਪ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ | ਬਲਾਕ ਸੰਮਤੀ ਘੱਲ ਖ਼ੁਰਦ ਦੇ ਐਲਾਨੇ ਨਤੀਜਿਆਂ 'ਚ ਕੁੱਲ 23 ਜ਼ੋਨਾਂ ਚੋ 10 ਜ਼ੋਨਾਂ 'ਤੇ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰਾਂ, 3 ਸੀਟਾਂ ਤੇ ਆਪ, ਚਾਰ ਸੀਟਾਂ ਤੇ ਅਕਾਲੀ ਦਲ ਅਤੇ ਦੋ ਸੀਟਾਂ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ | ਜਦਕਿ ਤਿੰਨ ਆਪ ਪਾਰਟੀ ਦਾ ਉਮੀਦਵਾਰ ਰੱਤਾ ਖੇੜਾ, ਮੱਲਵਾਲ, ਸਤੀਏ ਵਾਲਾ ਜ਼ੋਨ ਅਤੇ ਇਕ ਆਜ਼ਾਦ ਉਮੀਦਵਾਰ ਖ਼ਵਾਜਾ ਖੜਕ ਜ਼ੋਨ ਤੋਂ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ ਐਲਾਨੇ ਨਤੀਜਿਆਂ 'ਚ ਗਿੱਲ ਜ਼ੋਨ ਤੋਂ ਰਾਮਪਾਲ ਸਿੰਘ (ਆਜ਼ਾਦ), ਚੰਦੜ ਜ਼ੋਨ ਤੋਂ ਕੁਲਵਿੰਦਰ ਕੋਰ (ਆਜ਼ਾਦ) 'ਚ ਵਾੜਾ ਭਾਈ ਜ਼ੋਨ ਸੁਖਵਿੰਦਰ ਸਿੰਘ (ਆਜ਼ਾਦ) ਫ਼ਿਰੋਜ਼ਸ਼ਾਹ ਜਰਨੈਲ ਕÏਰ (ਆਜ਼ਾਦ) ਨਰੈਣਗੜ ਲਵਪ੍ਰੀਤ ਸਿੰਘ ਆਜ਼ਾਦ, ਹਰਾਜ ਆਤਮਾ ਸਿੰਘ ਅਕਾਲੀ ਦਲ, ਕਰਮੂਵਾਲਾ ਇਕਬਾਲ ਸਿੰਘ ਅਕਾਲੀ ਦਲ, ਸੋਢੀ ਨਗਰ ਤੋ ਜਸਵਿੰਦਰ ਕੌਰ ਆਪ, ਸੇਰ ਖਾ ਜ਼ੋਨ ਤੋਂ ਗੁਰਨਾਮ ਸਿੰਘ ਕਾਂਗਰਸ, ਮੱਲਵਾਲ ਜਦੀਦ ਜ਼ੋਨ ਤੋਂ ਬਲਵੀਰ ਕੋਰ (ਕਾਂਗਰਸ) ਕੁੱਲਗੜ੍ਹੀ ਜ਼ੋਨ ਤਾੋ ਕੁਲਵਿੰਦਰ ਕÏਰ ਅਕਾਲੀ ਦਲ, ਦਸਤੂਲ ਸਾਹਿਬ ਜ਼ੋਨ ਤਾੋ ਨਰਿੰਦਰ ਕÏਰ ਅਕਾਲੀ ਦਲ, ਤੂਤ ਜ਼ੋਨ ਤਾੋ ਸੁਖਦੀਪ ਸਿੰਘ ਜੇਤੂ ਰਹੇ ਹਨ |