23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਭਾਰਤੀ ਏਅਰਟੈੱਲ ਫਾਊਾਡੇਸ਼ਨ ਵਲੋਂ ਜ਼ਿਲ੍ਹਾ ਪੱਧਰੀ ਸਪੈਲ ਵਿਜ਼ਾਰਡ ਮੁਕਾਬਲਾ <br/>

Ad Position 21
No active advertisement
ਅਜੀਤ ਡੈਸਕ 19-12-2025
ਫ਼ਿਰੋਜ਼ਪੁਰ, 18 ਦਸੰਬਰ (ਗੁਰਿੰਦਰ ਸਿੰਘ)-ਭਾਰਤੀ ਏਅਰਟੈੱਲ ਫਾਊਾਡੇਸ਼ਨ ਵਲੋਂ ਕੁਆਲਿਟੀ ਸਪੋਰਟ ਪ੍ਰੋਗਰਾਮ ਦੇ ਸਹਿਯੋਗ ਨਾਲ ਪੀ.ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ ਵਿਚ ਜ਼ਿਲ੍ਹਾ ਪੱਧਰੀ ਸਪੈਲ ਵਿਜ਼ਾਰਡ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਹਨਾਂ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ 'ਤੇ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਤੌਰ ਮੁੱਖ ਮਹਿਮਾਨ ਪਹੁੰਚੇ | ਭਾਰਤੀ ਏਅਰਟੈੱਲ ਫਾਊਾਡੇਸ਼ਨ ਦੇ ਅਕਾਦਮਿਕ ਸਲਾਹਕਾਰ ਦੀਪਕ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਵਿਚ ਅੰਗਰੇਜ਼ੀ ਭਾਸ਼ਾ ਪ੍ਰਤੀ ਦਿਲਚਸਪੀ ਵਧਾਉਣਾ ਅਤੇ ਉਨ੍ਹਾਂ ਦੀ ਸ਼ਬਦਾਵਲੀ, ਉਚਾਰਨ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨਾ ਸੀ | ਇਹਨਾਂ ਮੁਕਾਬਲਿਆਂ ਵਿਚ ਪਹਿਲਾਂ ਸਕੂਲ ਪੱਧਰ 'ਤੇ ਜ਼ਿਲ੍ਹੇ ਦੇ ਸਾਰੇ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 10ਵੀਂ ਜਮਾਤ ਦੇ ਲਗਭਗ 6700 ਵਿਦਿਆਰਥੀਆਂ ਨੇ ਹਿੱਸਾ ਲਿਆ, ਉਪਰੰਤ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ 'ਚੋਂ ਜ਼ਿਲ੍ਹੇ ਦੇ 10 ਬਲਾਕਾਂ ਤੋਂ ਚੁਣੇ ਗਏ 30 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਪੈਲ ਵਿਜ਼ਾਰਡ ਮੁਕਾਬਲੇ ਵਿਚ ਭਾਗ ਲਿਆ | ਉਨ੍ਹਾਂ ਦੱਸਿਆ ਕਿ ਮੁਕਾਬਲਾ ਕਈ ਦਿਲਚਸਪ ਰਾਊਾਡਾਂ 'ਚ ਕਰਵਾਇਆ ਗਿਆ, ਜਿਵੇਂ ਕਿ ਸਹੀ ਸਪੈਲਿੰਗ ਚੁਣਨਾ, ਤਸਵੀਰ ਪਛਾਣਨਾ, ਸਕ੍ਰੈਂਬਲ ਸ਼ਬਦ, ਵਾਕਾਂ ਦੀ ਸਹੀ ਬਣਤਰ, ਰਿਡਲ ਟੈੱਸਟ ਆਦਿ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣੀ ਭਾਸ਼ਾਈ ਯੋਗਤਾ ਅਤੇ ਆਤਮ-ਵਿਸ਼ਵਾਸ ਦਾ ਪ੍ਰਗਟਾਵਾ ਕੀਤਾ | ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਜੱਜ ਪੈਨਲ ਵਲੋਂ ਵਿਦਿਆਰਥੀਆਂ ਦੀ ਕਾਬਲੀਅਤ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਗਈ | ਇਸ ਮੌਕੇ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.)ਫ਼ਿਰੋਜ਼ਪੁਰ ਨੇ ਭਾਰਤੀ ਏਅਰਟੈੱਲ ਫਾਊਾਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਮੁਕਾਬਲੇ ਵਿਦਿਆਰਥੀਆਂ ਵਿਚ ਸਿੱਖਣ ਦੀ ਰੁਚੀ ਹੈ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਨਿਰਮਾਣ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਜ਼ਿਲ੍ਹਾ ਪੱਧਰ ਮੁਕਾਬਲੇ ਵਿਚ ਪਹਿਲਾ ਸਥਾਨ ਸਤੀਏ ਵਾਲਾ ਬਲਾਕ ਤੋਂ ਅਮਨਪ੍ਰੀਤ ਕੌਰ, ਪਿ੍ੰਸ ਅਤੇ ਜਸਵਿੰਦਰ ਕੌਰ ਨੇ ਹਾਸਲ ਕੀਤਾ | ਦੂਜਾ ਸਥਾਨ ਜ਼ੀਰਾ ਬਲਾਕ ਤੋਂ ਮਿਲਨਪ੍ਰੀਤ ਕੌਰ, ਸ਼ਿਵਮ ਚੌਧਰੀ ਅਤੇ ਸੁਖਮਨਦੀਪ ਕੌਰ ਅਤੇ ਤੀਜਾ ਸਥਾਨ ਫ਼ਿਰੋਜ਼ਪੁਰ 2 ਬਲਾਕ ਤੋਂ ਗਗਨਦੀਪ ਕੌਰ, ਗੁਰਲੀਨ ਕੌਰ ਅਤੇ ਹਰਮਨਦੀਪ ਕੌਰ ਨੇ ਹਾਸਲ ਕੀਤਾ | ਡਾ. ਸਤਿੰਦਰ ਸਿੰਘ ਦੁਆਰਾ ਇਸ ਪ੍ਰਤੀਯੋਗਤਾ ਵਿਚ ਭਾਗ ਲੈਣ ਆਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਰੁਪਿੰਦਰ ਕੌਰ ਬਲਾਕ ਨੋਡਲ ਅਫ਼ਸਰ ਸਤੀਏ ਵਾਲਾ, ਸੁਰਿੰਦਰ ਕੌਰ ਪਿ੍ੰਸੀਪਲ, ਪ੍ਰਵੀਨ ਚੌਧਰੀ ਰਿਜਨਲ ਹੈੱਡ ਭਾਰਤੀ ਏਅਰਟੈੱਲ ਫਾਊਾਡੇਸ਼ਨ, ਗੌਰਵ ਮੰਗੂ ਪ੍ਰੋਜੈਕਟ ਕੋਆਰਡੀਨੇਟਰ, ਦੀਪਕ ਕੁਮਾਰ ਅਕਾਦਮਿਕ ਸਲਾਹਕਾਰ, ਈਸ਼ਵਨੀਤ ਸਿੰਘ ਅਕਾਦਮਿਕ ਸਲਾਹਕਾਰ, ਪ੍ਰਵੀਨ ਬਾਲਾ ਮੁੱਖ ਅਧਿਆਪਕਾ ਸਤੀਏ ਵਾਲਾ, ਦਿਨੇਸ਼ ਕੁਮਾਰ ਡੀ.ਆਰ.ਸੀ, ਹਰਪ੍ਰੀਤ ਸਿੰਘ, ਅਮਿਤ ਨਾਰੰਗ, ਅਨਮੋਲ ਰਤਨ ਸਮੂਹ ਬੀ. ਆਰ.ਸੀ, ਦਿਨੇਸ਼ ਖੁਰਾਨਾ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਂ ਪਿੰਡ ਵਾਸੀਆਂ ਦਾ ਸਦਾ ਰਿਣੀ ਰਹਾਂਗਾ-ਸਰਪੰਚ ਢਿੱਲੋਂ ਅਗਲੀ ਖ਼ਬਰ ਬਲਾਕ ਸੰਮਤੀ ਘੱਲ ਖ਼ੁਰਦ ਦੀਆਂ ਸੀਟਾਂ 'ਤੇ ਬਹੁ ਗਿਣਤੀ ਆਜ਼ਾਦ ਉਮੀਦਵਾਰਾਂ ਨੇ ਕੀਤੀ ਜਿੱਤ ਪ੍ਰਾਪਤ
Ad Position 24