ਫਿਰੋਜ਼ਪੁਰ, 19 ਦਸੰਬਰ (ਸੁਖਵਿੰਦਰ ਸਿੰਘ)-ਮਾਮੂਲੀ ਜਿਹੀ ਗੱਲ ਤੋਂ ਤਤਕਾਰ ਹੋਣ ਤੇ ਗਾਲ਼ੀ ਗਲੋਚ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ 'ਤੇ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਹੈ ਕਿ ਸਿਮਰਨਜੀਤ ਸਿੰਘ ਉਰਫ਼ ਨਾਟਾ ਪੁੱਤਰ ਸੁਰਮੇਲ ਸਿੰਘ ਵਾਸੀ ਬਾਲੇ ਵਾਲਾ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਹਾਲ ਆਬਾਦ ਬਾਬਾ ਰਾਮ ਲਾਲ ਬਸਤੀ ਗਲੀ ਨੰਬਰ ਚਾਰ ਮੱਲ ਵਲ ਰੋਡ ਫ਼ਿਰੋਜ਼ਪੁਰ ਸ਼ਹਿਰ ਨੇ ਬਿਆਨ ਦਰਜ ਕਰਵਾਇਆ ਹੈ ਕਿ 11 ਦਸੰਬਰ ਨੂੰ ਡਾ. ਯੁਗਰਾਜ ਸਿੰਘ ਗੱਡੀ ਵਿਚ ਸੀ ਕਿ ਗੱਡੀ ਵਾਪਸ ਕਰਨ ਸਮੇਂ ਗੱਡੀ ਗੁਰਮੁਖ ਸਿੰਘ ਦੇ ਘਰ ਨਾਲ ਬਣੇ ਦਰਵਾਜ਼ੇ ਦੀ ਥੜ੍ਹੀ 'ਤੇ ਲੱਗ ਗਈ ਤਾਂ ਗੁਰਮੁਖ ਸਿੰਘ ਦੇ ਘਰੇ ਬੇਅੰਤ ਸਿੰਘ ਅਤੇ ਗੁਰਭੇਜ ਸਿੰਘ ਪੁੱਤਰਾਨ ਗੁਰਮੁਖ ਸਿੰਘ ਬਾਹਰ ਆਏ ਤਾਂ ਆਉਂਦੇ ਹੀ ਮੈਨੂੰ ਅਤੇ ਡਾ. ਯੁਗਰਾਜ ਸਿੰਘ ਨੂੰ ਗੰਦੀਆਂ ਗਾਲ੍ਹਾਂ ਤੇ ਧਮਕੀਆਂ ਦੇਣ ਲੱਗ ਪਏ ਅਤੇ ਕੁੱਟਮਾਰ ਕੀਤੀ | ਫਿਰ ਉਹ ਦੁੱਧ ਲੈਣ ਲਈ ਗਲੀ ਵਿਚ ਦਿਉੜਾ ਜਿੰਮ ਤੋਂ ਪਿੱਛੇ ਸੀ ਤਾਂ ਅੱਗੋਂ ਪਰਮਜੀਤ ਕੌਰ ਪਤਨੀ ਗੁਰਮੁਖ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਬਾਬਾ ਰਾਮ ਲਾਲ ਨਗਰ ਅਤੇ ਦੋ ਅਣਪਛਾਤੇ ਵਿਅਕਤੀ ਆਏ ਅਤੇ ਮੇਰੇ ਪਿੱਛੇ ਬੇਅੰਤ ਸਿੰਘ ਗੁਰਭੇਜ ਸਿੰਘ ਵੀ ਆ ਗਏ | ਜਿੱਥੇ ਕੁਝ ਹੋਰ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਸੱਟਾਂ ਮਾਰੀਆਂ | ਅਯੂਬ ਮਸੀਹ ਨੇ ਦੱਸਿਆ ਕਿ ਰੰਜਸ਼ ਇਹ ਹੈ ਕਿ ਡਾ. ਯੁਗਰਾਜ ਸਿੰਘ ਦੀ ਗੁਰਮੁਖ ਸਿੰਘ ਹੋਣਾ ਨਾਲ ਲੜਾਈ ਹੁੰਦੀ ਰਹਿੰਦੀ ਸੀ | ਜਿਸ ਕਰਕੇ ਗੁਰਮੁਖ ਸਿੰਘ ਹੋਣੀ ਸੋਚਦੇ ਹਨ ਕਿ ਮੁੱਦਈ ਡਾ. ਜੁਗਰਾਜ ਸਿੰਘ ਦੀ ਮਦਦ ਕਰਦਾ ਹੈ | ਜਿਸ ਕਰਕੇ ਉਨ੍ਹਾਂ ਨੇ ਮੁੱਦਈ ਦੇ ਸੱਟਾਂ ਮਾਰੀਆਂ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਮਸੀ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪਰਮਜੀਤ ਕੌਰ ਪਤਨੀ ਗੁਰਮੁਖ ਸਿੰਘ ਪੁੱਤਰ ਸੰਤੋਖ ਸਿੰਘ ਬੇਅੰਤ ਸਿੰਘ ਗੁਰਭੇਜ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਬਾਬਾ ਰਾਮ ਲਾਲ ਨਗਰ ਅਤੇ ਦੋ ਅਣਪਛਾਤੇ ਵਿਅਕਤੀਆਂ ਤੇ ਬੀ.ਐਨ.ਐਸ. ਦੀਆਂ ਵੱਖ ਵੱਖ ਧਰਾਵਾਂ ਹੇਠ ਮੁਕਦਮਾ ਦਰਜ ਕੀਤਾ |