17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਿਸਾਨਾਂ ਦੇ ਵਿਰੋਧ ਕਾਰਨ ਪ੍ਰਸ਼ਾਸਨ ਜ਼ਮੀਨ ਦਾ ਕਬਜ਼ਾ ਲੈਣ ਨਹੀਂ ਬਹੁੜਿਆ

Ad Position 21
No active advertisement
ਅਜੀਤ ਡੈਸਕ 20-12-2025
ਮਮਦੋਟ, 19 ਦਸੰਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਨਿਆਜੀਆਂ ਵਿਖੇ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੀਤੇ ਗਏ ਵਿਰੋਧ ਕਾਰਨ ਪ੍ਰਸ਼ਾਸਨ ਕਿਸਾਨ ਦੀ ਕੁਰਕ ਕੀਤੀ ਗਈ ਜ਼ਮੀਨ ਦਾ ਕਬਜ਼ਾ ਲੈਣ ਲਈ ਨਹੀਂ ਬਹੁੜਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਮਮਦੋਟ ਜ਼ੋਨ ਤੋਂ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਨੇ ਦੱਸਿਆ ਕਿ ਨੇੜਲੇ ਪਿੰਡ ਟਿੱਬੀ ਕਲਾਂ ਦੇ ਇਕ ਆੜ੍ਹਤੀਏ ਦੁਆਰਾ ਪਿੰਡ ਨਿਆਜੀਆਂ ਦੇ ਕਿਸਾਨ ਤੇ ਨੰਬਰਦਾਰ ਕਸ਼ਮੀਰ ਸਿੰਘ ਤੋਂ ਰਜਿਸਟਰੀ ਕਰਵਾਉਣ ਬਹਾਨੇ ਧੋਖੇ ਨਾਲ ਉਸ ਦੀ ਆਪਣੀ ਜ਼ਮੀਨ ਦੇ ਜਾਅਲੀ ਬਿਆਨੇ ਉੱਤੇ ਦਸਤਖ਼ਤ ਕਰਵਾ ਲਏ ਗਏ ਅਤੇ ਮਾਣਯੋਗ ਅਦਾਲਤ ਵਲੋਂ ਕਾਗ਼ਜ਼ਾਂ ਦੇ ਆਧਾਰ 'ਤੇ ਆੜ੍ਹਤੀਏ ਦੇ ਹੱਕ ਵਿਚ ਫ਼ੈਸਲਾ ਦਿੰਦਿਆਂ ਕਿਸਾਨ ਕਸ਼ਮੀਰ ਸਿੰਘ ਦੀ ਚਾਰ ਏਕੜ ਜ਼ਮੀਨ ਕੁਰਕ ਕਰ ਦਿੱਤੀ ਗਈ | ਕਿਸਾਨ ਆਗੂਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਸਿਵਲ ਪ੍ਰਸ਼ਾਸਨ ਵਲੋਂ ਲਗਾਤਾਰ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਜੋ ਹੁਣ ਤੱਕ ਸਫਲ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਅੱਜ ਇਕ ਵਾਰ ਫਿਰ ਪ੍ਰਸ਼ਾਸਨ ਵਲੋਂ ਮੌਕੇ 'ਤੇ ਕਬਜ਼ਾ ਲੈਣ ਲਈ ਆਉਣਾ ਸੀ ਜਿਸ ਦੀ ਭਿਣਕ ਲੱਗਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਉਕਤ ਜਗਾ 'ਤੇ ਪਿੰਡ ਨਿਆਜੀਆਂ ਵਿਖੇ ਧਰਨਾ ਲਗਾ ਦਿੱਤਾ ਗਿਆ ਅਤੇ ਆੜ੍ਹਤੀਏ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਜਿਸ ਦੌਰਾਨ ਪ੍ਰਸ਼ਾਸਨ ਵਲੋਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕੇ 'ਤੇ ਨਹੀਂ ਪੁੱਜਾ | ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਧੋਖੇ ਨਾਲ ਹਥਿਆਈ ਗਈ ਕਿਸਾਨ ਦੀ ਜ਼ਮੀਨ ਕਿਸੇ ਵੀ ਕੀਮਤ 'ਤੇ ਆੜ੍ਹਤੀਏ ਨੂੰ ਨਹੀਂ ਲੈਣ ਦਿੱਤੀ ਜਾਵੇਗੀ | ਇਸ ਮੌਕੇ ਰਜਿੰਦਰ ਸਿੰਘ ਫੁੱਲਰਵੰਨ, ਸਕੱਤਰ ਹਰਪਾਲ ਸਿੰਘ ਜਤਾਲਾ, ਬੂਟਾ ਸਿੰਘ ਕਰੀਆਂ, ਕੁਲਦੀਪ ਸਿੰਘ ਨਿਆਜੀਆਂ, ਸੁਖਦੇਵ ਸਿੰਘ ਨੋਲ, ਬਲਵੀਰ ਸਿੰਘ ਬੇਟੂ, ਮੰਗਤ ਮਹਿਤਾ ਖੁੰਦਰ ਅਤੇ ਸੋਨੂੰ ਦੁੱਗਲ ਬੇਟੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਹਾਇਕ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਆੜ੍ਹਤ ਦੀ ਦੁਕਾਨ 'ਚ ਹੋਈ ਲੱਖਾਂ ਦੀ ਚੋਰੀ ਦਾ ਮਾਮਲਾ 24 ਘੰਟਿਆਂ 'ਚ ਸੁਲਝਿਆ-ਡੀ.ਐਸ.ਪੀ. <br/>
Ad Position 24