ਜ਼ੀਰਾ, 20 ਦਸੰਬਰ (ਪ੍ਰਤਾਪ ਸਿੰਘ ਹੀਰਾ)-ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵਲੋਂ ਅਮਨਦੀਪ ਹਸਪਤਾਲ ਫਿਰੋਜ਼ਪੁਰ ਦੇ ਸਹਿਯੋਗ ਨਾਲ ਫ਼ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸ਼ੰਕਰ ਕਟਾਰੀਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਰਿਬਨ ਕੱਟ ਕੇ ਕੀਤਾ | ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦੌਰਾਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਤਰੁਣ ਬਹਿਲ, ਈ.ਐਨ.ਟੀ. ਡਾ ਵਿਗਨੇਸ਼ ਏ.ਕੇ, ਡਾ. ਪ੍ਰਦੀਪ ਮਿੱਤਲ ਮੈਡੀਸਨ, ਡਾ. ਚੇਤਨ ਕੁਮਾਰ ਪਾਲਮਲੋਜਿਸਟ, ਮਨਜੀਤ ਸਿੰਘ ਕੈਂਪ ਇੰਚਾਰਜ ਨੇ 150 ਦੇ ਕਰੀਬ ਆਏ ਹੋਏ ਮਰੀਜ਼ਾ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਆਏ ਹੋਏ ਮਰੀਜ਼ਾਂ ਲਈ ਚਾਹ ਅਤੇ ਬਿਸਕੁਟਾਂ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਖਦੇਵ ਸਿੰਘ ਵਿੱਜ ਨੇ ਦੱਸਿਆ ਕਿ ਸੰਸਥਾ ਵਲੋਂ ਸਮੇਂ-ਸਮੇਂ 'ਤੇ ਲੋੜਵੰਦ ਲੋਕਾਂ ਲਈ ਕੈਂਪ ਲਗਾਏ ਜਾਂਦੇ ਹਨ | ਇਸ ਦੌਰਾਨ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕੈਂਪ ਦੌਰਾਨ ਅਭਿਸ਼ੇਕ ਅਰੋੜਾ ਡਾਇਰੈਕਟਰ ਅਮਨਦੀਪ ਹਸਪਤਾਲ ਸੁਖਦੇਵ ਸਿੰਘ ਵਿੱਜ ਪ੍ਰਧਾਨ, ਦਿਨੇਸ਼ ਸ਼ਰਮਾ ਸੈਕਟਰੀ, ਗੁਰਬਖ਼ਸ਼ ਸਿੰਘ ਵਿੱਜ ਕੈਸ਼ੀਅਰ,ਵਿਜੈ ਮੋਂਗਾ ਵਾਈਸ ਪ੍ਰਧਾਨ,ਓਮ ਪ੍ਰਕਾਸ਼ ਪੁਰੀ ਵਾਈਸ ਪ੍ਰਧਾਨ,ਜੁਗਲ ਕਿਸ਼ੋਰ ਵਾਈਸ ਪ੍ਰਧਾਨ,ਚਰਨਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ,ਤਰਸੇਮ ਲਾਲ ਜੁਨੇਜਾ ਵਾਈਸ ਪ੍ਰਧਾਨ, ਡਾ. ਪ੍ਰਦੀਪ ਵਰਮਾ ਐਡਵਾਈਜ਼ਰ, ਨਛੱਤਰ ਸਿੰਘ ਸਰਪ੍ਰਸਤ ਸਹਾਰਾ ਕਲੱਬ, ਰਾਮ ਪ੍ਰਕਾਸ਼ ਰਿਟਾਇਰਡ ਐਸ.ਪੀ, ਨਰੇਸ਼ ਕੁਮਾਰ ਪੀ.ਏ,ਰਾਜਬੀਰ ਸਿੰਘ ਪੀ.ਆਰ.ਓ, ਮਾਨਵ ਪੀ.ਏ, ਮਾਸਟਰ ਹਰਭਜਨ ਸਿੰਘ, ਰਾਜੇਸ਼ ਕੁਮਾਰ, ਲੱਕੀ, ਪਿ੍ਤਪਾਲ ਸਿੰਘ, ਪੁਸ਼ਪਿੰਦਰ ਸਿੰਘ, ਰਿਪਨ ਅਰੋੜਾ, ਰਿੰਕੂ ਸਚਦੇਵਾ, ਸੋਨੂੰ ਗੁਜਰਾਲ, ਨੀਤੂ ਸ਼ਰਮਾ ਮਹਿਲਾ ਪ੍ਰਮੁੱਖ ਵਨੀਤਾ ਝਾਂਜੀ ਵਾਈਸ ਪ੍ਰਧਾਨ ਹਾਜ਼ਰ ਸਨ |