12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਐੱਸ.ਬੀ.ਐੱਸ ਕਾਲਜ ਆਫ਼ ਨਰਸਿੰਗ 'ਚ ਲੀਵਰ ਪਲਾਂਟੇਸ਼ਨ ਸੰਬੰਧੀ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 21-12-2025
ਫ਼ਿਰੋਜ਼ਪੁਰ, 20 ਦਸੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਸੋਢੇਵਾਲਾ, ਫ਼ਿਰੋਜ਼ਪੁਰ ਵਿਖੇ ਲੀਵਰ ਪਲਾਂਟੇਸ਼ਨ 'ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਨੂੰ ਡਾ. ਸੁਚੇਤ ਚੌਧਰੀ (ਐੱਮ.ਬੀ.ਬੀ.ਐੱਸ, ਡੀ.ਐੱਨ.ਬੀ, ਐੱਮ.ਆਰ.ਸੀ.ਐੱਸ, ਐੱਮ.ਸੀ.ਐੱਚ ਲਿਵਰ ਟਰਾਂਸਪਲਾਂਟ ਸਰਜਰੀ, ਇੰਸਟੀਚਿਊਟ ਆਫ਼ ਲੀਵਰ ਟਰਾਂਸਪਲਾਂਟੇਸ਼ਨ ਐਂਡ ਰੀਜੇਨੇਰੇਟਿਵ ਮੈਡੀਸਨ, ਮੈਦਾਤਾ-ਗੁਰੂਗ੍ਰਾਮ) ਵਲੋਂ ਟੀਮ ਮੈਂਬਰ ਗੌਰਵ ਸ਼ਰਮਾ (ਫਾਰਮਾਂ ਮਾਰਕਿੰਟਗ ਮੈਨੇਜਰ) ਗਗਨ ਗੋਗੀਆ (ਅਸਿਸਟੈਂਟ ਮੈਨੇਜਰ) ਦੇ ਸਹਿਯੋਗ ਨਾਲ ਹੋਸਟ ਕੀਤਾ ਗਿਆ | ਸੈਮੀਨਾਰ ਰਾਹੀਂ ਡਾ. ਸੁਚੇਤ ਵਲੋਂ ਲੀਵਰ ਦੀ ਮਹੱਤਤਾ, ਲੀਵਰ ਦੀਆਂ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਅਤੇ ਸਿਹਤਮੰਦ ਲੀਵਰ ਲਈ ਚੰਗਾ ਭੋਜਨ, ਕਸਰਤ, ਸਵੇਰ ਦੀ ਸੈਰ ਆਦਿ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ | ਲੀਵਰ ਟਰਾਂਸਪਲਾਂਟੇਸ਼ਨ ਦੀ ਪੂਰੀ ਵੀਡੀਉ ਦਿਖਾਈ ਗਈ | ਇਸ ਸੈਮੀਨਾਰ ਵਿਚ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ ਧਰਮਪਾਲ ਬਾਂਸਲ (ਸੰਸਥਾਪਕ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ) ਨੇ ਕਿਹਾ ਕਿ ਅਜਿਹੇ ਸੈਮੀਨਾਰ ਸਮੇਂ-ਸਮੇਂ 'ਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਹੋਰ ਵਾਧਾ ਕੀਤਾ ਜਾ ਸਕੇ | ਅਧਿਆਪਕਾਂ ਵਲੋਂ ਵਿਸ਼ੇ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਡਾ. ਚੌਧਰੀ ਨੇ ਨਰਸਿੰਗ ਵਿਦਿਆਰਥੀਆਂ ਨੂੰ ਭਵਿੱਖ ਦੇ ਸਿਹਤ ਕਰਮਚਾਰੀਆਂ ਵਜੋਂ ਅੰਗ ਦਾਨ ਬਾਰੇ ਸਮਾਜ ਵਿਚ ਸਕਾਰਾਤਮਿਕ ਸੁਨੇਹਾ ਫੈਲਾਉਣ ਲਈ ਪ੍ਰੇਰਿਤ ਕੀਤਾ | ਸੈਮੀਨਾਰ ਦੌਰਾਨ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਉਨ੍ਹਾਂ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤੇ, ਜਿਸ ਨਾਲ ਸੈਸ਼ਨ ਬਹੁਤ ਹੀ ਜਾਣਕਾਰੀ ਭਰਪੂਰ ਬਣਿਆ | ਸਮਾਪਤੀ ਸਮਾਰੋਹ ਦੌਰਾਨ ਕਾਲਜ ਪਿ੍ੰਸੀਪਲ ਮਿਸ ਸੁਖਦੀਪ ਕੌਰ ਅਤੇ ਟੀਮ ਵਲੋਂ ਡਾ. ਸੁਚੇਤ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ | ਅੰਗ ਦਾਨ ਜਾਗਰੂਕਤਾ ਵਿਸ਼ੇ 'ਤੇ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸਰੀਰ ਦੇ ਅੰਗ ਲੀਵਰ, ਕਿਡਨੀ, ਪੈਨਕਿਰਿਆ, ਫੇਫੜੇ ਆਦਿ ਅਜਿਹੇ ਅੰਗ ਹਨ ਉਹ ਮਨੁੱਖ ਜਿਉਂਦੇ ਹੀ ਦਾਨ ਕਰ ਸਕਦੇ ਹਨ | ਇਸ ਮੌਕੇ ਪਿ੍ੰਸੀਪਲ ਸੁਖਦੀਪ ਕੌਰ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਡਾ. ਸੰਜੀਵ ਮਾਨਕਟਾਲਾ, ਨਰੇਸ਼ ਸ਼ਰਮਾ, ਅਸ਼ੋਕ ਕੱਕੜ, ਕੈਲਾਸ਼ ਸ਼ਰਮਾ, ਗੁਰਦੀਪ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਕੋਮਲਪ੍ਰੀਤ ਕੌਰ, ਰੁਬਿਕਾ, ਸੰਗੀਤਾ ਹਾਂਡਾ, ਗੁਰਮੀਤ ਕੌਰ, ਖੁਸ਼ਹਾਲ ਕੌਰ, ਪਿ੍ੰਯਕਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੁਖਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਪੂਨਮ, ਪੂਜਾ, ਅਮਨਦੀਪ ਕੌਰ, ਕੋਮਲਜੀਤ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਕੋਮਲਪ੍ਰੀਤ ਕੌਰ, ਸੁਖਵੀਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਆਂਚਲ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ ਬਲਾਕ ਮੱਖੂ ਦੇ ਰਸ਼ਪਾਲ ਸਿੰਘ ਸੰਧੂ ਸਰਬਸੰਮਤੀ ਨਾਲ ਸਕੱਤਰ ਚੁਣੇ ਅਗਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ <br/>
Ad Position 24