12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ੍ਰੀ ਰਾਮ ਲੀਲ੍ਹਾ ਕਲੱਬ ਵਲੋਂ ਅਯੁੱਧਿਆ ਧਾਮ ਯਾਤਰਾ ਲਈ ਜਥਾ ਰਵਾਨਾ <br/>

Ad Position 21
No active advertisement
ਅਜੀਤ ਡੈਸਕ 21-12-2025
ਜ਼ੀਰਾ, 20 ਦਸੰਬਰ (ਹਰਜੀਤ ਸਿੰਘ ਗਿੱਲ)-ਧਾਰਮਿਕ ਆਸਥਾ, ਭਗਤੀ ਅਤੇ ਸਨਾਤਨ ਸੰਸਕਾਰਾਂ ਦੀ ਪ੍ਰਤੀਕ ਸ੍ਰੀ ਰਾਮ ਲੀਲ੍ਹਾ ਕਲੱਬ ਜ਼ੀਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਲੱਬ ਦੇ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਹੇਠ ਕਰੀਬ 60 ਸ਼ਰਧਾਲੂਆਂ ਦਾ ਜਥਾ ਸਥਾਨਕ ਗੁੱਗਾ ਮੰਦਰ ਤੋਂ ਰਵਾਨਾ ਹੋਇਆ | ਇਸ ਮੌਕੇ ਸ਼ਰਧਾਲੂਆਂ ਵਲੋਂ Tਜੈ ਸ਼੍ਰੀ ਰਾਮUਦੇ ਜੈਕਾਰੇ ਬੜੀ ਸ਼ਰਧਾ ਭਾਵਨਾ ਨਾਲ ਲਗਾਏ ਗਏ | ਇਸ ਦੌਰਾਨ ਪੂਰਾ ਮਾਹੌਲ ਧਾਰਮਿਕ ਭਾਵਨਾਵਾਂ ਵਾਲਾ ਬਣਨ ਕਰਕੇ ਸ਼ਰਧਾਲੂ ਭਗਤੀ ਮਈ ਰੰਗ ਵਿਚ ਰੰਗੇ ਨਜ਼ਰ ਆਏ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜੋਗਿੰਦਰ ਪਾਲ ਕੌਰੀ, ਡਾਇਰੈਕਟਰ ਕਿ੍ਸ਼ਨ ਹਾਂਡਾ, ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ ਅਤੇ ਮੀਤ ਪ੍ਰਧਾਨ ਹੈਪੀ ਮਦਾਨ ਨੇ ਦੱਸਿਆ ਕਿ ਇਹ ਯਾਤਰਾ ਸ੍ਰੀ ਅਯੁੱਧਿਆ ਧਾਮ, ਜਨਕਪੁਰੀ (ਨੇਪਾਲ), ਕਾਸ਼ੀ ਵਿਸ਼ਵਨਾਥ, ਸੀਤਾਮੜੀ ਅਤੇ ਚਿੱਤਰ ਕੂਟ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੀ ਹੋਈ 25 ਤਾਰੀਖ਼ ਨੂੰ ਜ਼ੀਰਾ ਵਿਖੇ ਵਾਪਸ ਪਹੁੰਚੇਗੀ | ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਰਹਿਣ-ਸਹਿਣ, ਭੋਜਨ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸ੍ਰੀ ਰਾਮ ਲੀਲ੍ਹਾ ਕਲੱਬ ਦਾ ਮੁੱਖ ਉਦੇਸ਼ ਸਨਾਤਨ ਧਰਮ ਦੀ ਮਹਾਨ ਪਰੰਪਰਾ ਨੂੰ ਅੱਗੇ ਵਧਾਉਣਾ, ਨੌਜਵਾਨ ਪੀੜ੍ਹੀ ਨੂੰ ਧਾਰਮਿਕ ਬਣਾਉਣ ਦੇ ਨਾਲ-ਨਾਲ ਸਮਾਜ ਵਿਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ | ਇਸ ਮੌਕੇ ਚਰਨਜੀਤ ਸ਼ਰਮਾ, ਤਾਰਾ ਚੰਦ, ਵਿਜੇ ਸ਼ਰਮਾ, ਗੌਰਵ ਗੌੜ ਜੌਲੀ, ਮੰਨਤ ਜੈਨ, ਦਮਨ ਸ਼ਰਮਾ, ਰੋਹਿਤ ਕੁਮਾਰ, ਨੀਲਕੰਠ ਸ਼ਰਮਾ, ਆਕਾਸ਼, ਵਿਜੇ ਪ੍ਰਜਾਪਤੀ, ਧਰਮਿੰਦਰ ਕੌਰੀ, ਕਮਲ ਕੁਮਾਰ, ਧਰਮਿੰਦਰ ਸਚਦੇਵਾ ਆਦਿ ਕਲੱਬ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਂਟਰ ਬਾਜੇ ਕੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਰਵਾਈ ਮਾਪੇ-ਅਧਿਆਪਕ ਮਿਲਣੀ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਕੜਮਾਂ ਵਿਖੇ ਅਧਿਆਪਕ-ਮਾਪੇ ਮਿਲਣੀ ਕਰਵਾਈ <br/>
Ad Position 24