ਫ਼ਿਰੋਜ਼ਪੁਰ, 21 ਦਸੰਬਰ (ਸੁਖਵਿੰਦਰ ਸਿੰਘ)-ਮਨਰੇਗਾ ਕਾਨੂੰਨ ਵਿਰੁੱਧ ਕਾਂਗਰਸ ਪਾਰਟੀ ਦੀ ਸਮੂਹ ਲੀਡਰਸ਼ਿਪ ਵਲੋਂ ਕਾਂਗਰਸ ਭਵਨ ਵਿਖੇ ਰੋਸ ਪ੍ਰਦਰਸ਼ਨ ਨਰਿੰਦਰ ਮੋਦੀ ਖ਼ਿਲਾਫ਼ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਬਾ ਬਲਜੀਤ ਕੌਰ ਬੰਗੜ ਦੀ ਪ੍ਰਧਾਨਗੀ ਹੇਠ ਸਮੂਹ ਕਾਂਗਰਸ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਇਸ ਮੌਕੇ ਹਲਕਾ ਦਿਹਾਤੀ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮਨਰੇਗਾ ਬੰਦ ਕਰਕੇ ਭਾਰਤ ਦੇ ਗ਼ਰੀਬ ਲੋਕਾਂ ਨਾਲ ਘੋਰ ਬੇਇਨਸਾਫ਼ੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਨੇ ਅਜਿਹਾ ਕਦਮ ਚੁੱਕ ਕੇ ਦੇਸ਼ ਦੇ ਗ਼ਰੀਬਾਂ ਅਤੇ ਹਾਸ਼ੀਏ ਤੇ ਤੱਕੇ ਗਏ ਲੋਕਾਂ ਦੇ ਕਾਨੂੰਨੀ ਅਧਿਕਾਰ ਅਤੇ ਗਰੰਟੀ ਨੂੰ ਖੋਹ ਲਿਆ ਹੈ | ਸਮੂਹ ਲੀਡਰਸ਼ਿਪ ਵਲੋਂ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਨਰਿੰਦਰ ਸਿੰਘ ਮੋਦੀ ਦਾ ਪੁਤਲਾ ਫ਼ੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਹਰਿੰਦਰ ਸਿੰਘ ਖੋਸਾ, ਜਗਸੀਰ ਸਿੰਘ ਖੋਸਾ ਕੋਟ ਕਰੋੜ ਕਲਾ, ਸੁਖਵਿੰਦਰ ਸਿੰਘ ਅਟਾਰੀ, ਰੂਪਲਾਲ ਤਲਵੰਡੀ ਭਾਈ, ਮਨੀਸ਼ ਕੁਮਾਰ ਸਲਿਆਣੀ, ਭੁਪਿੰਦਰ ਸਿੰਘ ਭਿੰਦਾ, ਗੁਰਚਰਨ ਸਿੰਘ ਨਾਹਰ ਐਸ.ਸੀ ਡਿਪਾਰਟਮੈਂਟ ਚੇਅਰਮੈਨ, ਅਰਵਿੰਦਰ ਸਿੰਘ, ਗੁਰਦੀਪ ਸਿੰਘ ਢਿੱਲੋਂ ਸੀਨੀਅਰ ਕਾਂਗਰਸੀ ਗੁਰੂ ਸਹਾਇ, ਸੁਲੱਖਣ ਸਿੰਘ ਸੁਲਹਾਲੀ, ਪ੍ਰਧਾਨ ਰਸ਼ਪਾਲ ਸਿੰਘ ਢਿੱਲੋਂ, ਜਥੇਦਾਰ ਮਲਕੀਤ ਸਿੰਘ ਝੋਕ ਹਰੀਹਰ, ਕਮਲ ਪ੍ਰੀਤ ਸਿੰਘ ਬਲਾਕ ਪ੍ਰਧਾਨ ਘੱਲ ਖ਼ੁਰਦ, ਸੁਖਵਿੰਦਰ ਸਿੰਘ ਸੀਮਾ ਸੰਧੂ, ਰੁਪਿੰਦਰ ਸਿੰਘ ਤੂਤ, ਸਰਦੂਲ ਸਿਕੰਦਰ ਸਿੰਘ ਸਰਪੰਚ, ਜਤਿੰਦਰ ਸਿੰਘ ਗੋਪੀ ਅÏਲਖ, ਸ਼ਮਸ਼ੇਰ ਸਿੰਘ ਸਰਪੰਚ ਮੋਹਕਮ, ਮਾਸਟਰ ਕੁਲਵੰਤ ਸਿੰਘ ਸੂਰ ਸਿੰਘ ਵਾਲਾ, ਬਾਜ਼ ਸਿੰਘ ਐਮ.ਸੀ ਮਮਦੋਟ, ਇਕਬਾਲ ਸਿੰਘ ਲੱਖਾ ਹਾਜੀ ਸਰਪੰਚ ਐਮ.ਸੀ ਚੇਅਰਮੈਨ, ਪਲਵਿੰਦਰ ਕੌਰ ਸੋਡੀ, ਬਿੱਟੂ ਨੂਰਪੁਰ ਸੇਠਾ, ਰਾਜਬੀਰ ਸਿੰਘ, ਇੰਦਰਜੀਤ ਸਿੰਘ, ਰਵਿੰਦਰ ਸਿੰਘ ਢਿੱਲੋਂ, ਡਾ. ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਨੱਥੂ ਸ਼ਾਹ, ਕਸ਼ਮੀਰ ਸਿੰਘ ਲੋਹਗੜ੍ਹ, ਧੰਨਾ ਸਿੰਘ ਘੱਲ ਖ਼ੁਰਦ, ਤਿਲਕ ਰਾਜ ਸ਼ਰਮਾ, ਹਰਿੰਦਰ ਖੋਸਾ, ਅੱਜ ਜੋਸ਼ੀ, ਦਿਸ਼ਾ ਸਿੰਘ, ਲੱਖਾ ਸਿੰਘ, ਬਲਬੀਰ ਸਿੰਘ ਸੋਢੀ, ਰਮਨਦੀਪ ਸਿੰਘ, ਕਸ਼ਮੀਰ ਸਿੰਘ, ਬਲਰਾਜ ਸਿੰਘ, ਸਰਪੰਚ ਹੀਰਾ ਸਿੰਘ, ਬਲਜਿੰਦਰ ਸਿੰਘ, ਵਰਿੰਦਰ ਸਿੰਘ, ਬੱਬਲਜੀਤ ਭੋਲੂ, ਜਸਵੀਰ ਸਿੰਘ ਜੱਸ, ਹਰਦੇਵ ਸਿੰਘ ਜ਼ਿਲ੍ਹਾ ਸੈਕਟਰੀ ਸਮਰਾ, ਪੰਜਾਬ ਸਿੰਘ ਅਤੇ ਸਮੂਹ ਲੀਡਰਸ਼ਿਪ ਹਾਜ਼ਰ ਹੋਈ |