05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਰਬੰਸਦਾਨੀ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 22-12-2025
ਫ਼ਾਜ਼ਿਲਕਾ, 21 ਦਸੰਬਰ (ਦਵਿੰਦਰ ਪਾਲ ਸਿੰਘ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਗਈਆਂ ਹਨ | ਇਸ 'ਚ ਭਾਰੀ ਸੰਖਿਆ ਵਿਚ ਸੰਗਤਾਂ ਸ਼ਾਮਿਲ ਹੋ ਕੇ ਸਰਬੰਸਦਾਨੀ ਪਿਤਾ ਦੀ ਪਰਿਵਾਰ ਵਾਰਨ ਦੀ ਕੁਰਬਾਨੀ ਨੂੰ ਯਾਦ ਕਰਦੀਆਂ ਹਨ | ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਚੱਲ ਕੇ ਸ਼ਹਿਰ ਦੇ ਕਿਸੇ ਮੁਹੱਲੇ ਗਲੀ ਅੰਦਰ ਕਿਸੇ ਗ੍ਰਹਿ ਵਿਖੇ ਪੱੁਜਦੀ ਹੈ, ਜਿੱਥੇ ਪਹਿਲਾਂ ਹੀ ਗੁਰਬਾਣੀ ਦਾ ਇਲਾਹੀ ਕੀਰਤਨ ਚੱਲ ਰਿਹਾ ਹੁੰਦਾ ਹੈ | ਇਨ੍ਹਾਂ ਪ੍ਰਭਾਤ ਫੇਰੀਆਂ ਅੰਦਰ ਪ੍ਰਭਜੀਤ ਸਿੰਘ ਕਾਠਪਾਲ, ਅਮਰਜੀਤ ਸਿੰਘ ਸੰਧੂ, ਪਰਮਜੀਤ ਸਿੰਘ ਬੈਂਕ ਵਾਲੇ, ਦਵਿੰਦਰ ਸਿੰਘ ਅਹੂਜਾ, ਜਰਨੈਲ ਸਿੰਘ ਤਨੇਜਾ, ਸੁਖਵਿੰਦਰ ਸਿੰਘ ਰਾਜੂ, ਪ੍ਰੀਤਮ ਸਿੰਘ, ਗੁਰਮੀਤ ਸਿੰਘ ਫ਼ੌਜੀ, ਸੁਖਵਿੰਦਰ ਸਿੰਘ ਤਨੇਜਾ, ਹਰੀਸ਼ ਚੰਦਰ ਪੁਪਨੇਜਾ, ਪਰਮਜੀਤ ਸਿੰਘ ਪਟਵਾਰੀ, ਰਾਮ ਕਿਸ਼ਨ ਨਾਇਬ ਤਹਿਸੀਲਦਾਰ, ਮਹਿੰਗਾ ਸਿੰਘ ਜੇ.ਈ, ਜਤਿੰਦਰ ਸਿੰਘ ਨਾਗਪਾਲ, ਗੁਰਦੀਪ ਸਿੰਘ ਆਦਿ ਸੰਗਤਾਂ ਪ੍ਰਭਾਤ ਫੇਰੀ ਅੰਦਰ ਪੂਰਨ ਸੇਵਾ ਨਿਭਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ ਨੇ ਮਨਾਇਆ ਵਿਸ਼ਵ ਧਿਆਨ ਦਿਵਸ <br/> ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲਾਬਾਦ ਵਿਖੇ ਕਰਵਾਈ ਮੈਗਾ ਮਾਪੇ-ਅਧਿਆਪਕ ਮਿਲਣੀ <br/>
Ad Position 24