04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ ਨੇ ਮਨਾਇਆ ਵਿਸ਼ਵ ਧਿਆਨ ਦਿਵਸ <br/>

Ad Position 21
No active advertisement
ਅਜੀਤ ਡੈਸਕ 22-12-2025
ਅਬੋਹਰ, 21 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ) -ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਅੱਜ ਵਿਸ਼ਵ ਧਿਆਨ ਦਿਵਸ ਮਨਾਇਆ ਗਿਆ | ਉੱਥੇ ਹੀ ਅਬੋਹਰ ਸ਼ਹਿਰ ਵਿਚ ਯੋਗ ਗੁਰੂ ਮਾਨਿਕ ਡੇਮਲਾ ਵਲੋਂ ਚਲਾਏ ਜਾ ਰਹੇ ਯੋਗਾ ਸਪੇਸ ਸੈਂਟਰ ਵਿਚ ਵੀ ਵਿਸ਼ਵ ਧਿਆਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਅਬੋਹਰ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਦੇ ਮੈਂਬਰਾਂ ਨੇ ਵੀ ਯੋਗ ਅਤੇ ਧਿਆਨ ਦਿਵਸ ਮੌਕੇ ਯੋਗਾ ਸਪੇਸ ਸੈਂਟਰ ਵਿਚ ਯੋਗਾ ਦਾ ਲਾਭ ਲਿਆ | ਯੋਗ ਗੁਰੂ ਮਾਨਿਕ ਡੇਮਲਾ ਨੇ ਹਾਜ਼ਰ ਮੈਂਬਰਾਂ ਨੂੰ ਧਿਆਨ ਦਾ ਸਹੀ ਅਰਥ ਦੱਸਿਆ | ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਸੰਸਥਾ ਦੇ ਪ੍ਰਧਾਨ ਐਡਵੋਕੇਟ ਅਮਿੱਤ ਅਸੀਜਾ ਬਾਵਾ ਨੇ ਦੱਸਿਆ ਕਿ ਧਿਆਨ ਦੇ ਬਾਅਦ ਅਜਿਹਾ ਮਹਿਸੂਸ ਕਰ ਰਹੇ ਹਨ ਜਿਵੇਂ ਸਰੀਰ ਅਤੇ ਮਨ ਬਿਲਕੁਲ ਬੋਝ ਮੁਕਤ ਹੋ ਗਏ ਹੋਣ | ਵਿਸ਼ਵ ਧਿਆਨ ਦਿਵਸ ਮੌਕੇ ਉਨ੍ਹਾਂ ਯੋਗਾ ਸਪੇਸ ਸੈਂਟਰ ਵਲੋਂ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਦੇ ਮੈਂਬਰਾਂ ਨੂੰ ਸਟੇਜ 'ਤੇ ਬੁਲਾ ਕੇ ਸਨਮਾਨ ਵੀ ਕੀਤਾ | ਇਸ ਮੌਕੇ ਉਪ ਪ੍ਰਧਾਨ ਅਮਿੱਤ ਸਿਡਾਣਾ, ਜਨਰਲ ਸੈਕਟਰੀ ਰਾਹੁਲ ਚਾਵਲਾ, ਮੈਡੀਕਲ ਟੀਮ ਇੰਚਾਰਜ ਪ੍ਰਦੀਪ ਸਿਡਾਣਾ, ਸਵੀਟੀ ਚਾਵਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਅਬੋਹਰ ਵਲੋਂ 24 ਦਸੰਬਰ ਨੂੰ ਮਨਾਇਆ ਜਾਵੇਗਾ ਪੈਨਸ਼ਨਰ ਦਿਵਸ <br/> ਅਗਲੀ ਖ਼ਬਰ ਸਰਬੰਸਦਾਨੀ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ <br/>
Ad Position 24