ਅਬੋਹਰ, 21 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ) ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਅਬੋਹਰ ਦੇ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਅਬੋਹਰ ਦੇ ਨਹਿਰੂ ਪਾਰਕ ਵਿਖੇ ਹੋਈ | ਜਿਸ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 24 ਦਸੰਬਰ ਨੂੰ ਪੈਨਸ਼ਨਰ ਦਿਹਾੜਾ ਟੀਚਰ ਹੋਮ ਅਬੋਹਰ ਵਿਖੇ ਸਵੇਰੇ 11:30 ਮਨਾਇਆ ਜਾਵੇਗਾ | ਇਸ ਦੌਰਾਨ 75 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਉਨ੍ਹਾਂ ਸਾਰੇ ਪੈਨਸ਼ਨਰਾਂ ਨੂੰ ਉਕਤ ਸਮਾਰੋਹ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਹੈ | ਉਨ੍ਹਾਂ ਦੱਸਿਆ ਕਿ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਥੀ ਆਪਣਾ ਨਾਮ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਕੋਲ 22 ਦਸੰਬਰ ਤੱਕ ਭੇਜ ਸਕਦੇ ਹਨ | ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਪ੍ਰਧਾਨ ਉਚੇਚੇ ਤੌਰ 'ਤੇ ਸ਼ਾਮਲ ਹੋਣਗੇ | ਅੱਜ ਦੀ ਮੀਟਿੰਗ ਵਿਚ ਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਮੇਸ਼ ਚੰਦਰ ਬਜਾਜ, ਕੁਲਜੀਤ ਸਿੰਘ ਅਹੂਜਾ ਕੈਸ਼ੀਅਰ, ਸਤਨਾਮ ਸਿੰਘ ਗਰੋਵਰ ਸੀਨੀਅਰ ਮੀਤ ਪ੍ਰਧਾਨ, ਇੰਜੀਨੀਅਰ ਭਗਵਾਨ ਦਾਸ ਜਨਰਲ ਸਕੱਤਰ, ਇੰਜੀਨੀਅਰ ਦੇਵੀ ਲਾਲ, ਰਜਿੰਦਰ ਸਿੰਘ ਕਾਨੂੰਗੋ, ਬੂਟਾ ਸਿੰਘ ਕਾਨੂੰਗੋ, ਰਵੀਕਾਂਤ, ਐਮ.ਐਲ ਮਨਚੰਦਾ, ਸਤੀਸ਼ ਕੁਮਾਰ, ਰਾਮ ਕੁਮਾਰ, ਬਲਵਿੰਦਰ ਸਿੰਘ, ਅਨਿਲ ਕੁਮਾਰ ਚਾਵਲਾ, ਬਲਵੀਰ ਸਿੰਘ, ਬਾਬੂ ਰਾਮ, ਰਾਧਾ ਕਿ੍ਸ਼ਨ ਪਟਵਾਰੀ ਆਦਿ ਹਾਜ਼ਰ ਹੋਏ |