ਮੁੱਦਕੀ, 23 ਦਸੰਬਰ (ਅਗਰਵਾਲ)-ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਕਿਰਪਾ ਕਲੀਨਿਕ ਅਤੇ ਨੈਸ਼ਨਲ ਡਿਜੀਟਲ ਐਕਸ-ਰੇ ਮੁੱਦਕੀ ਵਲੋਂ ਦੂਸਰਾ ਖ਼ੂਨਦਾਨ ਕੈਂਪ 28 ਦਸੰਬਰ 2025 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਡਾ. ਜਸਪਾਲ ਸਿੰਘ ਪਾਲੀ ਨੇ ਦਿੰਦਿਆਂ ਦੱਸਿਆ ਕਿ ਇਹ ਕੈਂਪ 28 ਦਸੰਬਰ ਨੂੰ ਸਵੇਰ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮੇਨ ਰੋਡ ਬਾਠ ਵਾਲੀ ਗਲੀ ਮੁੱਦਕੀ ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਕਿ ਖ਼ੂਨਦਾਨ ਕੈਂਪ 'ਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਖ਼ੂਨ ਦਾਨ ਕਰੋ |