24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

20 ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਸਮਾਪਨ...

ਯੁਵਾਂਸ਼ ਅਤੇ ਲੜਕੀਆਂ ਦੀਆਂ ਦੋਵੇਂ ਮੁਕਾਬਲਿਆਂ ਵਿਚ ਮਾਇਰਾ ਜੇਤੂ ਰਹੀ। ਸਕੂਟਰ ਵਰਗ ਲੜਕਿਆਂ ਵਿਚ ਦਾਸ ਐਂਡ ਬ੍ਰਾਊਨ ਦੇ ਸਮਰਪ੍ਰਤਾਪ ਅਤੇ ਲੜਕੀਆਂ ਵਿਚ ਰੂਹਾਂਜੀਤ ਨੇ ਬਾਜ਼ੀ ਮਾਰੀ।

Ad Position 21
No active advertisement
(Ã ਸਫਾ 5 ਦੀ ਬਾਕੀ Æ) 25-08-2026
ਯੁਵਾਂਸ਼ ਅਤੇ ਲੜਕੀਆਂ ਦੀਆਂ ਦੋਵੇਂ ਮੁਕਾਬਲਿਆਂ ਵਿਚ ਮਾਇਰਾ ਜੇਤੂ ਰਹੀ। ਸਕੂਟਰ ਵਰਗ ਲੜਕਿਆਂ ਵਿਚ ਦਾਸ ਐਂਡ ਬ੍ਰਾਊਨ ਦੇ ਸਮਰਪ੍ਰਤਾਪ ਅਤੇ ਲੜਕੀਆਂ ਵਿਚ ਰੂਹਾਂਜੀਤ ਨੇ ਬਾਜ਼ੀ ਮਾਰੀ। ਇਸੇ ਤਰ੍ਹਾਂ 8 ਤੋਂ 10 ਸਾਲ ਉਮਰ ਵਰਗ ਵਿਚ ਕਵਾਡ ਦੀ 1000 ਮੀਟਰ ਮੁਕਾਬਲੇ ਵਿਚ ਵਿਵੇਕਾਨੰਦ ਵਰਲਡ ਸਕੂਲ ਦੇ ਗੁਰਸੇਹਨੂਰ, ਜਦਕਿ ਲੜਕੀਆਂ ਦੀਆਂ 500 ਅਤੇ 1000 ਮੀਟਰ ਮੁਕਾਬਲਿਆਂ ਵਿਚ ਦਾਸ ਐਂਡ ਬ੍ਰਾਊਨ ਦੀ ਸਹਿਰਨਾਜ਼ ਨੇ ਸੋਨ ਤਗਮੇ ਜਿੱਤੇ। ਇਨਲਾਈਨ ਵਿਚ ਲੜਕਿਆਂ ਦੀ 500 ਮੀਟਰ ਵਿਚ ਤਨਿਸ਼ ਅਤੇ 1000 ਮੀਟਰ ਵਿਚ ਦਾਸ ਐਂਡ ਬ੍ਰਾਊਨ ਦੇ ਸਮਰਥਵੀਰ ਜੇਤੂ ਰਹੇ। ਲੜਕੀਆਂ ਦੇ ਦੋਵੇਂ ਮੁਕਾਬਲੇ ਵਿਚ ਵਿਵੇਕਾਨੰਦ ਵਰਲਡ ਸਕੂਲ ਦੀ ਮਨਰੀਤ ਕੌਰ ਨੇ ਸੋਨ ਤਗਮਾ ਹਾਸਲ ਕੀਤਾ। ਸਕੂਟਰ ਵਰਗ ਵਿਚ ਦਾਸ ਐਂਡ ਬ੍ਰਾਊਨ ਦੀ ਗੁਰਸਾਂਝ ਕੌਰ ਨੇ ਸੋਨ ਤਗਮਾ ਜਿੱਤਿਆ। 10 ਤੋਂ 12 ਸਾਲ ਉਮਰ ਵਰਗ ਵਿਚ ਕਵਾਡ ਦੇ 500 ਮੀਟਰ ਮੁਕਾਬਲੇ ਵਿਚ ਵਿਵੇਕਾਨੰਦ ਵਰਲਡ ਸਕੂਲ ਦੇ ਦਿਵਰਾਜ ਅਤੇ 1500 ਮੀਟਰ ਵਿਚ ਦਾਸ ਐਂਡ ਬ੍ਰਾਊਨ ਦੇ ਪਾਰਥ ਨੇ ਸੋਨ ਤਗਮੇ ਜਿੱਤੇ। ਲੜਕੀਆਂ ਦੀ 500 ਤੇ 1000 ਮੀਟਰ ਵਿਚ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਦੀ ਪ੍ਰਿਸ਼ਾ ਅਤੇ 1500 ਮੀਟਰ ਵਿਚ ਦਿੱਲੀ ਪਬਲਿਕ ਸਕੂਲ ਦੀ ਭਾਵਿਕਾ ਜੇਤੂ ਰਹੀਆਂ। ਇਨਲਾਈਨ ਵਿਚ ਲੜਕਿਆਂ ਦੀ 500 ਮੀਟਰ ਵਿਚ ਦਾਸ ਐਂਡ ਬ੍ਰਾਊਨ ਦੇ ਇੰਦਰਪਾਲ ਅਤੇ 1500 ਮੀਟਰ ਵਿਚ ਦਿੱਲੀ ਪਬਲਿਕ ਸਕੂਲ ਦੇ ਮਨਕਰਨ ਨੇ ਸੋਨ ਤਗਮਾ ਹਾਸਲ ਕੀਤਾ। ਲੜਕੀਆਂ ਦੀ 500 ਮੀਟਰ ਵਿਚ ਪ੍ਰਿਸ਼ਾ, 1000 ਅਤੇ 1500 ਮੀਟਰ ਵਿਚ ਦਾਸ ਐਂਡ ਬ੍ਰਾਊਨ ਦੀ ਪਾਰਥਦੀਪ ਜੇਤੂ ਰਹੀ। ਇਸੇ ਤਰ੍ਹਾਂ 12 ਤੋਂ 15 ਸਾਲ ਉਮਰ ਵਰਗ ਦੇ ਕਵਾਡ ਵਿਚ ਲੜਕਿਆਂ ਦੀ 500 ਅਤੇ 1500 ਮੀਟਰ ਵਿਚ ਵਿਵੇਕਾਨੰਦ ਵਰਲਡ ਸਕੂਲ ਦੇ ਆਦਿਸ਼ ਅਤੇ 1000 ਮੀਟਰ ਵਿਚ ਏਕਮਦੀਪ ਨੇ ਸੋਨ ਤਗਮੇ ਜਿੱਤੇ ਜਦੋਂ ਕਿ ਲੜਕੀਆਂ ਦੀ 500 ਮੀਟਰ ਵਿਚ ਡੀ.ਸੀ.ਐੱਮ. ਕੈਂਟ ਦੀ ਗੁਰਲੀਨ, 1000 ਮੀਟਰ ਵਿਚ ਡੀ.ਸੀ.ਐੱਮ. ਇੰਟਰਨੈਸ਼ਨਲ ਦੀ ਹਰਗੁਣਦੀਪ ਅਤੇ 1500 ਮੀਟਰ ਵਿਚ ਗੁਰਲੀਨ ਨੇ ਸੋਨ ਤਗਮਾ ਹਾਸਲ ਕੀਤਾ। ਲੜਕਿਆਂ ਦੀ ਇਨਲਾਈਨ 500 ਮੀਟਰ ਵਿਚ ਦਾਸ ਐਂਡ ਬ੍ਰਾਊਨ ਦੇ ਅਬੀਰ, 1000 ਅਤੇ 1500 ਮੀਟਰ ਵਿਚ ਡੀ.ਸੀ.ਐੱਮ. ਕੈਂਟ ਦੇ ਯੁਵਰਾਜ ਜੇਤੂ ਰਹੇ। ਲੜਕੀਆਂ ਦੀ 500 ਅਤੇ 1500 ਮੀਟਰ ਵਿਚ ਦਾਸ ਐਂਡ ਬ੍ਰਾਊਨ ਦੀ ਸੇਹਮਲਪ੍ਰੀਤ ਅਤੇ 1000 ਮੀਟਰ ਵਿਚ ਹਰਨੂਰ ਨੇ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ 15 ਤੋਂ 18 ਸਾਲ ਉਮਰ ਵਰਗ ਲੜਕਿਆਂ ਦੇ 500 ਅਤੇ 1000 ਮੀਟਰ ਕਵਾਡ ਵਿਚ ਪਾਰਸ ਅਤੇ 1500 ਮੀਟਰ ਵਿਚ ਆਰਵ ਨੇ ਸੋਨ ਤਗਮੇ ਜਿੱਤੇ। ਲੜਕੀਆਂ ਦੀ 500 ਅਤੇ 1000 ਮੀਟਰ ਵਿਚ ਦਾਸ ਐਂਡ ਬ੍ਰਾਊਨ ਦੀ ਜਪਨੀਤ ਜੇਤੂ ਰਹੀ। ਲੜਕਿਆਂ ਦੀ ਇਨਲਾਈਨ 500 ਅਤੇ 1000 ਮੀਟਰ ਵਿਚ ਏਕਮ ਅਤੇ 1500 ਮੀਟਰ ਵਿਚ ਗੁਰੂ ਤੇਗ ਬਹਾਦਰ ਸਕੂਲ ਦੇ ਗੁਰਸੇਹਨੂਰ ਨੇ ਸੋਨ ਤਗਮੇ ਹਾਸਲ ਕੀਤੇ। 18 ਸਾਲ ਤੋਂ ਵੱਧ ਉਮਰ ਵਰਗ ਦੇ ਇਨਲਾਈਨ ਮੁਕਾਬਲਿਆਂ ਵਿਚ 500 ਅਤੇ 1000 ਮੀਟਰ ਦੋਵੇਂ ਮੁਕਾਬਲਿਆਂ ਵਿਚ ਦਾਸ ਐਂਡ ਬ੍ਰਾਊਨ ਦੇ ਗੁਰਲਾਗਨ ਨੇ ਸੋਨ ਤਗਮਾ ਜਿੱਤਿਆ।ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਟੀਮ ਫ਼ਿਰੋਜ਼ਪੁਰ ਥੰਡਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ਿਤਾਬ ਆਪਣੇ ਨਾਮ ਕੀਤਾ। ਪੂਰੀ ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਨੇ ਅਨੁਸ਼ਾਸਨ, ਟੀਮ ਭਾਵਨਾ ਅਤੇ ਖੇਡ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਗਮ ਦੌਰਾਨ ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਵਲੋਂ ਤਗਮੇ ਅਤੇ ਸਨਮਾਨ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਪ੍ਰਬੰਧਕਾਂ ਨੇ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਤਕਨੀਕੀ ਅਧਿਕਾਰੀਆਂ, ਕੋਚਾਂ, ਮਾਪਿਆਂ, ਵਲੰਟੀਅਰਾਂ ਅਤੇ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਨਾਲ ਹੀ ਖਿਡਾਰੀਆਂ ਨੂੰ ਲਗਾਤਾਰ ਅਭਿਆਸ ਕਰਦੇ ਹੋਏ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਫ਼ਿਰੋਜ਼ਪੁਰ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨਾਲ ਕਥਿਤ ਤੌਰ ’ਤੇ ਕੁੱਟਮਾਰ, ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਗੁਰਤੇਜ ਸਿੰਘ ਸਾਬਕਾ ਸਰਪੰਚ ਵਲਟੋਹਾ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24