ਜਲਾਲਾਬਾਦ,24ਦਸੰਬਰ(ਜਤਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ 1 ਔਰਤ ਸਮੇਤ ਦੋ ਵਿਅਕਤੀਆਂ ਨੂੰ 7 ਗਰਾਮ ਹੈਰੋਇਨ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਹੈੱਡ ਕਾਂਸਟੇਬਲ ਅਮਨਦੀਪ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰਦੇ ਹੋਏ ਲੱਲਾ ਬਸਤੀ ਰਾਹੀਂ ਜਲਾਲਾਬਾਦ ਦੀ ਦਾਣਾ ਮੰਡੀ ਪਹੁੰਚੇ ਤਾਂ ਉੱਥੇ ਹਰਮਿੰਦਰ ਸਿੰਘ ਉਰਫ਼ ਪਿ੍ੰਸ ਪੁੱਤਰ ਕਰਨੈਲ ਸਿੰਘ ਵਾਸੀ ਲਾਲ ਕੋਠੀ ਬੈਕ ਸਾਈਡ ਕਮਿਊਨਿਟੀ ਹਾਲ ਜਲਾਲਾਬਾਦ ਹਾਲ ਵਾਸੀ ਦਸਮੇਸ਼ ਨਗਰ ਜਲਾਲਾਬਾਦ ਅਤੇ ਜਸਮੀਤ ਉਰਫ਼ ਸਲਮਾ ਪਤਨੀ ਸੋਨੂੰ ਸਿੰਘ ਵਾਸੀ ਰੇਲਵੇ ਕਾਲੋਨੀ ਹਾਲ ਆਬਾਦ ਗੋਬਿੰਦ ਨਗਰੀ ਜਲਾਲਾਬਾਦ ਨੂੰ ਸ਼ੱਕ ਦੀ ਬਿਨਾਅ 'ਤੇ ਰੋਕਿਆ ਗਿਆ ਤਾਂ ਉਨ੍ਹਾਂ ਕੋਲੋਂ 7.04 ਗਰਾਮ ਹੈਰੋਇਨ ਬਰਾਮਦ ਹੋਈ¢ ਜਿਸ ਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ¢ ਦੋਸ਼ੀਆਂ ਖ਼ਿਲਾਫ਼ ਐਨ ਡੀ ਪੀ ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਜਾਰੀ ਹੈ¢