15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਖਬੀਰ ਸਿੰਘ ਬਾਦਲ ’ਤੇ ਹਮਲੇ ਸੰਬੰਧੀ ਐੱਸਪੀ ਨਾਂਦੇੜ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ

ਹਲਵਾਰਾ (ਲੁਧਿਆਣਾ), 15 ਅਗਸਤ (ਮਨਦੀਪ ਸਿੰਘ ਉੱਭੀ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਜ਼ਿਲ੍ਹੇ ਦੇ ਮੁਦਖੇੜ ਥਾਣਾ ਅਧੀਨ ਗੁਰਦੁਆਰਾ ਮਾਤਾ ਸਾਹਿਬ ਦੇਵਾਜੀ ਵਿਖੇ ਛੁਰੇ ਨਾਲ ਹਮਲਾ...

Ad Position 21
No active advertisement
ਅਜੀਤ ਡੈਸਕ 15-08-2026

ਹਲਵਾਰਾ (ਲੁਧਿਆਣਾ), 15 ਅਗਸਤ (ਮਨਦੀਪ ਸਿੰਘ ਉੱਭੀ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਜ਼ਿਲ੍ਹੇ ਦੇ ਮੁਦਖੇੜ ਥਾਣਾ ਅਧੀਨ ਗੁਰਦੁਆਰਾ ਮਾਤਾ ਸਾਹਿਬ ਦੇਵਾਜੀ ਵਿਖੇ ਛੁਰੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਐੱਸਪੀ ਨੀਲਾਭ ਰੋਹਨ ਨਾਂਦੇੜ ਵਲੋਂ ਮੀਡੀਆ ਨੂੰ ਘਟਨਾ ਦੇ ਦਿੱਤੇ ਵੇਰਵਿਆ ਅਨੁਸਾਰ 13 ਅਗਸਤ 2026 ਨੂੰ ਦੁਪਹਿਰ ਕਰੀਬ 1:50 ਵਜੇ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਮਾਤਾ ਸਾਹਿਬ ਦੇਵਾਜੀ ਵਿਖੇ ਦਰਸ਼ਨ ਕਰਨ ਤੋਂ ਬਾਅਦ ਪੌੜੀਆਂ ਤੋਂ ਹੇਠਾਂ ਆ ਰਹੇ ਸਨ। ਇਸ ਦੌਰਾਨ ਇਕ ਸਿੱਖ ਸੇਵਾਦਾਰ ਵਲੋਂ ਉਨ੍ਹਾਂ ’ਤੇ ਛੁਰੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਵੀਆਈਪੀ ਸੁਰੱਖਿਆ ’ਤੇ ਤਾਇਨਾਤ ਐੱਸਪੀਯੂ ਦੇ ਪੁਲਿਸ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰ ਨੇ ਤੁਰੰਤ ਸਾਵਧਾਨੀ ਵਰਤਦਿਆਂ ਹਮਲਾਵਰ ਦੇ ਵਾਰ ਨੂੰ ਰੋਕ ਦਿੱਤਾ। ਪੁਲਿਸ ਮੁਤਾਬਕ ਇੰਸਪੈਕਟਰ ਦੀ ਇਸ ਤੁਰੰਤ ਕਾਰਵਾਈ ਨਾਲ ਸੰਭਾਵੀ ਵੱਡਾ ਹਾਦਸਾ ਟਲ ਗਿਆ। ਹਮਲੇ ਨੂੰ ਰੋਕਣ ਦੌਰਾਨ ਛੁਰਾ ਇੰਸਪੈਕਟਰ ਸੰਤੋਸ਼ ਕੇਂਦਰ ਦੇ ਹੱਥ ਵਿਚ ਲੱਗਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ।ਘਟਨਾ ਤੋਂ ਤੁਰੰਤ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਜ਼ਖਮੀ ਪੁਲਿਸ ਇੰਸਪੈਕਟਰ ਨੂੰ ਇਲਾਜ ਲਈ ਨਾਂਦੇੜ ਦੇ ਯਸ਼ੋਸਾਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਵਲੋਂ ਦੋਵਾਂ ਦੀ ਸਿਹਤ ਠੀਕ ਦੱਸੀ ਗਈ ਹੈ।
ਐਸਪੀ ਅਨੁਸਾਰ ਅਨੁਸਾਰ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰ ਦੀ ਸ਼ਿਕਾਇਤ ’ਤੇ ਮੁਦਖੇੜ ਪੁਲਿਸ ਸਟੇਸ਼ਨ ਵਿਖੇ ਅਪਰਾਧ ਰਜਿਸਟਰ ਨੰਬਰ 155/2026 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਭਾਰਤੀ ਨਿਆਇਕ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 109(1), 118(1), 121(2) ਅਤੇ ਭਾਰਤੀ ਅਸਲਾ ਐਕਟ ਦੀਆਂ ਧਾਰਾਵਾਂ 4/25 ਲਗਾਈਆਂ ਗਈਆਂ ਹਨ।
ਪੁਲਿਸ ਨੇ ਦੱਸਿਆ ਕਿ ਘਟਨਾ ਦੇ ਦੋਸ਼ੀ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਹਮਲੇ ਵਿਚ ਵਰਤਿਆ ਗਿਆ ਹਥਿਆਰ ਵੀ ਉਸ ਕੋਲੋਂ ਜ਼ਬਤ ਕਰ ਲਿਆ ਗਿਆ ਹੈ।ਪੁਲਿਸ ਵਲੋਂ ਹੁਣ ਹਮਲੇ ਦੇ ਪਿੱਛੇ ਦੇ ਸਹੀ ਉਦੇਸ਼, ਦੋਸ਼ੀ ਦੀ ਪਿਛੋਕੜ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਪੁਲਿਸ ਵਲੋਂ ਰਾਵੀ ਦਰਿਆ ਨੇੜਿਓਂ ਭਾਰੀ ਮਾਤਰਾ ਵਿਚ ਆਈਸ ਡਰੱਗ ਤੇ ਤਿੰਨ ਪਿਸਤੌਲ ਬਰਾਮਦ ਅਗਲੀ ਖ਼ਬਰ ਡਾ. ਕੁਲਦੀਪ ਸਿੰਘ ਨੂੰ ਮੈਡੀਕਲ ਸੈਲ ਪ੍ਰਧਾਨ ਪੰਜਾਬ ਨਿਯੁਕਤ ਕਰਕੇ ਕੀਤਾ ਸਨਮਾਨਿਤ
Ad Position 24